ਚੰਡੀਗੜ੍ਹ, 14 ਫਰਵਰੀ 2022 : ਪੰਜਾਬ ਵਿਧਾਨ ਸਭਾ ਚੋਣਾਂ ਦਾ ਸਮੇਂ ਬੇਹੱਦ ਨਜ਼ਦੀਕ ਆ ਚੁੱਕਾ ਹੈ, ਜਿਸ ਨੂੰ ਲੈ ਸਿਆਸੀ ਮਾਹੌਲ ਪੂਰੀ ਤਰਾਂ ਗਰਮਾਇਆ ਹੋਇਆ ਹੈ | ਇਸੇ ਦੇ ਚਲਦਿਆਂ ਅੱਜ ਰਾਹੁਲ ਗਾਂਧੀ ਅੱਜ ਪੰਜਾਬ ਪੁੱਜੇ ਜਿਥੇ ਉਨ੍ਹਾਂ ਵਿਰੋਧੀਆਂ ‘ਤੇ ਤਿੱਖੇ ਸਵਾਲ ਕੀਤੇ | ਰਾਹੁਲ ਗਾਂਧੀਨੇ ਕਿਹਾ ਕਿ ਮੋਦੀ ਨੇ ਹਰ ਭਾਸ਼ਣ ਵਿਚ ਕਿਹਾ ਸੀ ਕਿ ਉਹ ਬੈਂਕ ਖਾਤਿਆਂ ਵਿਚ 15 ਲੱਖ ਰੁਪਏ ਜਮ੍ਹਾ ਕਰਵਾਉਣਗੇ, 2 ਕਰੋੜ ਨੌਜਵਾਨਾਂ ਨੂੰ ਰੁਜ਼ਗਾਰ ਦੇਣਗੇ, ਪਰ ਇਹ ਕਿਸ ਕਿਸ ਨੂੰ ਪ੍ਰਾਪਤ ਹੋਇਆ ਕੁਝ ਨਹੀਂ ਪਤਾ |
ਮੋਦੀ ਦੋ – ਤਿੰਨ ਅਰਬਪਤੀਆਂ ਲਈ ਸਰਕਾਰ ਚਲਾ ਰਹੇ ਹਨ, ਸ਼ੇ ਦੇ ਮੁੱਦੇ ਨੂੰ ਲੈ ਕੇ ਵੀ ਭਾਜਪਾ ਸਰਕਾਰ ਨੂੰ ਘੇਰਿਆ ਅਤੇ ਕਿਹਾ ਕਿ ਪਹਿਲਾਂ ਇਨ੍ਹਾਂ ਦੀ ਸਰਕਾਰ ਨਸ਼ੇ ਦੀ ਗੱਲ ਨੂੰ ਨਕਾਰਦੀ ਸੀ ਅਤੇ ਹੁਣ ਨਸ਼ਾ ਮਿਟਾਉਣ ਦੀ ਗੱਲ ਕਰ ਰਹੀ ਹੈ |ਨਾਲ ਹੀ ਉਨ੍ਹਾਂ ਕਿਹਾ ਕਿ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਬਹੁਤ ਜਰੂਰੀ ਹਨ, ਇਸ ਲਈ ਸੋਚ ਸਮਝ ਕੇ ਵੋਟਾਂ ਪਾਉ, ਚੰਨੀ ਨੂੰ ਅਸੀਂ ਥੋੜੇ ਸਮੇਂ ਲਈ ਮੁੱਖ ਮੰਤਰੀ ਬਣਾਇਆ ਸੀ, ਜਿਸ ਨੂੰ ਲੋਕਾਂ ਵਲੋਂ ਬਹੁਤ ਪਿਆਰ ਮਿਲਿਆ |