Kedarnath

ਪ੍ਰਧਾਨ ਮੰਤਰੀ ਮੋਦੀ ਕੱਲ੍ਹ ਉੱਤਰਾਖੰਡ ਨੂੰ 3400 ਕਰੋੜ ਰੁਪਏ ਦੇ ਕਨੈਕਟੀਵਿਟੀ ਪ੍ਰਾਜੈਕਟ ਦੀ ਦੇਣਗੇ ਸੌਗਾਤ

ਚੰਡੀਗੜ੍ਹ 20 ਅਕਤੂਬਰ 2022: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੱਲ੍ਹ ਯਾਨੀ ਸ਼ੁੱਕਰਵਾਰ ਨੂੰ ਕੇਦਾਰਨਾਥ ਅਤੇ ਬਦਰੀਨਾਥ ਧਾਮ ਜਾਣਗੇ। ਕੇਦਾਰਨਾਥ ਦੀ ਇਹ ਉਨ੍ਹਾਂ ਦੀ ਛੇਵੀਂ ਅਤੇ ਬਦਰੀਨਾਥ ਦੀ ਦੂਜੀ ਯਾਤਰਾ ਹੋਵੇਗੀ। ਇਸ ਦੌਰਾਨ ਉਨ੍ਹਾਂ ਦੇ ਨਾਲ ਰਾਜਪਾਲ ਲੈਫਟੀਨੈਂਟ ਜਨਰਲ ਗੁਰਮੀਤ ਸਿੰਘ (ਸੈਨ.) ਅਤੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਵੀ ਹੋਣਗੇ। ਇਸ ਦੌਰਾਨ ਪ੍ਰਧਾਨ ਮੰਤਰੀ ਉੱਤਰਾਖੰਡ ਨੂੰ 3400 ਕਰੋੜ ਰੁਪਏ ਦਾ ਕਨੈਕਟੀਵਿਟੀ ਪ੍ਰਾਜੈਕਟ ਦੇਣਗੇ।

ਇਸ ਵਿੱਚ ਕੇਦਾਰਨਾਥ ਅਤੇ ਹੇਮਕੁੰਟ ਸਾਹਿਬ ਲਈ ਰੋਪਵੇਅ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਾ ਵੀ ਸ਼ਾਮਲ ਹੈ। ਸਰਕਾਰ, ਰੁਦਰਪ੍ਰਯਾਗ ਅਤੇ ਚਮੋਲੀ ਜ਼ਿਲ੍ਹਾ ਪ੍ਰਸ਼ਾਸਨ ਪ੍ਰਧਾਨ ਮੰਤਰੀ ਦੇ ਠਹਿਰਨ ਦੇ ਪ੍ਰੋਗਰਾਮ ਦੀਆਂ ਤਿਆਰੀਆਂ ਵਿੱਚ ਜੁਟੇ ਹੋਏ ਹਨ। ਪੁਸ਼ਕਰ ਸਿੰਘ ਧਾਮੀ ਨੇ ਕੇਦਾਰਨਾਥ ਅਤੇ ਬਦਰੀਨਾਥ ਵਿੱਚ ਤਿਆਰੀਆਂ ਦਾ ਜਾਇਜ਼ਾ ਲਿਆ ਹੈ।

Scroll to Top