Bhediya_

ਪ੍ਰਭਾਸ ਨੇ ਵਰੁਣ ਧਵਨ ਦੀ ਆਉਣ ਵਾਲੀ ਫਿਲਮ ‘ਭੇੜੀਆ’ ਦੀ ਕੀਤੀ ਤਾਰੀਫ਼

ਚੰਡੀਗੜ੍ਹ- 22 ਸਤਬੰਰ 2022 : ਵਰੁਣ ਧਵਨ ਅਤੇ ਕ੍ਰਿਤੀ ਸੈਨਨ ਦੀ ਫਿਲਮ ‘ਭੇੜੀਆ’ ਨੂੰ ਲੈ ਕੇ ਪ੍ਰਸ਼ੰਸਕਾਂ ‘ਚ ਕਾਫੀ ਚਰਚਾ ਹੈ। ਇਸ ਫਿਲਮ ਨੂੰ ਦੇਖਣ ਲਈ ਪ੍ਰਸ਼ੰਸਕ ਲੰਬੇ ਸਮੇਂ ਤੋਂ ਬੇਤਾਬ ਹਨ। ਹਾਲ ਹੀ ‘ਚ ਫਿਲਮ ‘ਭੇੜੀਆ’ ਦਾ ਟ੍ਰੇਲਰ ਰਿਲੀਜ਼ ਹੋਇਆ ਹੈ, ਜਿਸ ਨੇ ਸੋਸ਼ਲ ਮੀਡੀਆ ‘ਤੇ ਤਹਿਲਕਾ ਮਚਾ ਦਿੱਤਾ ਹੈ। ਟ੍ਰੇਲਰ ਦੇਖਣ ਤੋਂ ਬਾਅਦ ਪ੍ਰਸ਼ੰਸਕ ਇਹ ਜਾਣਨ ਦੀ ਕੋਸ਼ਿਸ਼ ਕਰ ਰਹੇ ਹਨ ਕਿ ਫਿਲਮ ਦੀ ਕਹਾਣੀ ਕੀ ਹੈ ਕਿਉਂਕਿ ਟ੍ਰੇਲਰ ‘ਚ ਜੰਗਲ ਅਤੇ ਬਘਿਆੜ ਨਜ਼ਰ ਆ ਰਹੇ ਹਨ।

ਇਸ ਦੌਰਾਨ ਸਾਊਥ ਸਿਨੇਮਾ ਦੇ ਅਦਾਕਾਰ ਪ੍ਰਭਾਸ ਨੇ ਵੀ ਵਰੁਣ ਧਵਨ ਦੀ ਫ਼ਿਲਮ ‘ਭੇੜੀਆ’ ਦੇ ਟ੍ਰੇਲਰ ਲਈ ਤਾਰੀਫ਼ ਕਰਦੇ ਨਹੀਂ ਥੱਕ ਰਹੇ ।

ਪ੍ਰਭਾਸ ਨੇ ਆਪਣੇ ਇੰਸਟਾਗ੍ਰਾਮ ’ਤੇ ਸਟੋਰੀ ’ਚ ‘ਭੇੜੀਆ’ ਦਾ ਪੋਸਟਰ ਸਾਂਝਾ ਕੀਤਾ ਤੇ ਲਿਖਿਆ ਕਿ ਬਹੁਤ ਸੋਹਣਾ ਟਰ੍ਰੇਲਰ ਤੇ ਸਾਰੀ ਟੀਮ ਨੂੰ ਪ੍ਰਭਾਸ ਨੇ ਸ਼ੁਭਕਾਮਨਾਵਾਂ ਵੀ ਦਿੱਤੀਆਂ ।

parbhas

ਇਸ ਦੇ ਨਾਲ ਹੀ ਟ੍ਰੇਲਰ ਯੂਟਿਊਬ ’ਤੇ ਨੰਬਰ 1 ’ਤੇ ਟ੍ਰੈਂਡ ਕਰ ਰਿਹਾ ਹੈ ।

 

Scroll to Top