ਰਿਸ਼ਵਤ

ਪੁਲਿਸ ਨੇ ਰਿਸ਼ਵਤ ਲੈਣ ਦੇ ਦੋਸ਼ ‘ਚ ਸਹਾਇਕ ਥਾਣੇਦਾਰ ਹਰਨੇਕ ਸਿੰਘ ਨੂੰ ਕੀਤਾ ਗ੍ਰਿਫ਼ਤਾਰ

ਚੰਡੀਗੜ੍ਹ 11 ਜੂਨ 2022: ਨਜਾਇਜ਼ ਮਾਈਨਿੰਗ ਨੂੰ ਲੈ ਕੇ ਸਰਕਾਰ ਵਲੋਂ ਸਖ਼ਤ ਭ੍ਰਿਸ਼ਟ ਅਧਿਕਾਰੀਆਂ ‘ਤੇ ਕਾਰਵਾਈ ਕੀਤੀ ਜਾ ਰਹੀ ਹੈ | ਨਜਾਇਜ਼ ਮਾਈਨਿੰਗ ਐਕਟ ਤਹਿਤ ਡੀ.ਐਸ.ਪੀ. ਰਾਜਪੁਰਾ ਅਤੇ ਸਦਰ ਥਾਣੇ ਦੇ ਮੁੱਖ ਅਫ਼ਸਰ ਅਮਨਦੀਪ ਤਰੀਕਾ ਨੇ 3 ਹਜਾਰ ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ਥਾਣਾ ਸਦਰ ਅਧੀਨ ਆਉਂਦੀ ਜਨਸੂਆ ਪੁਲਿਸ ਚੋਂਕੀ ਦੇ ਸਹਾਇਕ ਥਾਣੇਦਾਰ ਹਰਨੇਕ ਸਿੰਘ ਦੇ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ | ਇਸਦੇ ਨਾਲ ਹੀ ਹਰਨੇਕ ਸਿੰਘ ਗ੍ਰਿਫ਼ਤਾਰ ਕਰ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

ਪ੍ਰਪਤ ਜਾਣਕਾਰੀ ਅਨੁਸਾਰ ਅੰਕੁਸ਼ ਗਰਗ ਵਾਸੀ ਨੇੜੇ ਸ਼ੀਲਾ ਦੇਵੀ ਟਰੱਸਟ ਮੰਡੀ ਰਾਮਾ ਮੰਡੀ ਜ਼ਿਲ੍ਹਾ ਬਠਿੰਡਾ ਨੇ ਸ਼ਿਕਾਇਤ ਦਰਜ ਕਰਵਾਈ ਹੈ ਕਿ ਉਸਦਾ ਦੋਸਤ ਹਰਜੀਤ ਸਿੰਘ ਵਾਸੀ ਪਿੰਡ ਭਾਗੀਵਾਂਦਰ ਜ਼ਿਲ੍ਹਾ ਬਠਿੰਡਾ ਅਤੇ ਸੁਨੀਲ ਅਰੋੜਾ ਵਾਸੀ ਸਿਰਸਾ ਦੀ ਇਕ ਫਰਮ ਗਿੱਲ ਕੰਨਸਟਰੰਕਸ਼ਨ ਕੰਪਨੀ ਹੈ ਜੋ ਕਿ ਠੇਕੇ ਲੈ ਕੇ ਮਿੱਟੀ ਚੁੱਕਣ ਦਾ ਕੰਮ ਕਰਦੇ ਹਨ। ਇਸ ਸਮੇਂ ਵਿਚ ਉਹਨਾਂ ਦਾ ਕੰਮ ਰਾਜਪੁਰਾ-ਬਨੂੰੜ ਰੋਡ ਤੇ ਵੈਲਨੈਸ ਸਿਟੀ `ਚ ਕੰਮ ਚਲ ਰਿਹਾ ਹੈ। ਜਿਕਰਯੋਗ ਹੈ ਕਿ 7 ਜੂਨ ਨੂੰ ਮਾਈਨਿੰਗ ਇੰਸਪੈਕਟਰ ਵੱਲੋਂ ਨਜਾਇਜ਼ ਮਾਈਨਿੰਗ ਐਕਟ ਤਹਿਤ ਥਾਣਾ ਸਦਰ ਨੇ ਕੇਸ ਦਰਜ ਕਰਕੇ ਮੋਕੇ ਤੋਂ ਦੋ ਟਿੱਪਰ ਅਤੇ ਇਕ ਪੈਕਲਿਨ ਮਸ਼ੀਨ ਕਬਜੇ ਵਿਚ ਲੈ ਲਈ ਸੀ।

ਇਸ ਦੌਰਾਨ ਕਿਹਾ ਗਿਆ ਕਿ ਜਦੋਂ ਉਹ ਆਪਣੇ ਦੋਸਤ ਹਰਜੀਤ ਸਿੰਘ ਨਾਲ ਉਕਤ ਮਸ਼ੀਨਾਂ ਦੀ ਸਪੁਰਦਗੀ ਲੈਣ ਪਹੁੰਚੇ ਤਾਂ ਸਹਾਇਕ ਥਾਣੇਦਾਰ ਹਰਨੇਕ ਸਿੰਘ ਨੇ ਮਸ਼ੀਨਾਂ ਦੀ ਮਾਲਕੀ ਸਬੰਧੀ ਬਠਿੰਡਾ ਤੋਂ ਤਸਦੀਕ ਕਰਵਾਉਣ ਦੀ ਗਲ ਕਹੀ।ਜਿਸ ਉਪਰੰਤ ਹਰਨੇਕ ਸਿੰਘ ਨੇ ਅੱਜ ਹੀ ਸਪੁਰਦਗੀ ਲਈ 10 ਹਜਾਰ ਦੀ ਮੰਗ ਕੀਤੀ ਤੇ ਆਖ਼ਰ ਸੋਦਾ 3 ਹਜਾਰ ਵਿਚ ਤੈਅ ਹੋ ਗਿਆ।ਉਹਨਾਂ ਬਿਆਨਾਂ ਵਿਚ ਦੱਸਿਆ ਕਿ ਜਦੋਂ ਉਹ ਸਹਾਇਕ ਥਾਣੇਦਾਰ ਨੂੰ 3 ਹਜਾਰ ਰੁਪਏ ਦੇ ਰਿਹਾ ਸੀ ਤਾਂ ਇਸ ਦੀ ਉਸਦੇ ਦੋਸਤ ਹਰਜੀਤ ਸਿੰਘ ਨੇ ਵੀਡਿਓ ਬਣਾ ਲਈ।

ਇਸ ਵੀਡਿਓਗ੍ਰਾਫੀ ਦੀ ਭਿਣਕ ਹਰਨੇਕ ਸਿੰਘ ਪੈ ਗਈ ਤੇ ਮੋਕੇ ਤੋਂ ਭੱਜਣ ਲੱਗਾ ਪਰ ਉਹਨਾਂ ਨੇ ਉਸਨੂੰ ਰੋਕ ਲਿਆ ਤੇ ਮੋਕੇ ਤੇ ਡੀ.ਐਸ.ਪੀ. ਰਾਜਪੁਰਾ ਨੂੰ ਬੁਲਾ ਲਿਆ ਤੇ ਉਹਨਾਂ ਵੀਡਿਓ ਦੀ ਪੜਤਾਲ ਕਰਨ ਉਪਰੰਤ ਸਹਾਇਕ ਥਾਣੇਦਾਰ ਹਰਨੇਕ ਸਿੰਘ ਖ਼ਿਲਾਫ਼ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |

Scroll to Top