PM Narendra Modi inaugurates 22 development projects in Manipur

PM ਨਰਿੰਦਰ ਮੋਦੀ ਨੇ ਮਨੀਪੁਰ ‘ਚ 22 ਵਿਕਾਸ ਪ੍ਰੋਜੈਕਟਾਂ ਦਾ ਕੀਤਾ ਉਦਘਾਟਨ

ਚੰਡੀਗੜ੍ਹ 4 ਜਨਵਰੀ 2022: ਪੀਐੱਮ ਨਰਿੰਦਰ ਮੋਦੀ (PM Narendra Modi) ਨੇ ਮੰਗਲਵਾਰ ਨੂੰ ਮਨੀਪੁਰ (Manipur) ਵਿੱਚ 4800 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਵਾਲੇ 22 ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਿਆ। ਪੀਐੱਮ ਨਰਿੰਦਰ ਮੋਦੀ (PM Narendra Modi) ਨੇ ਲਗਭਗ 1850 ਕਰੋੜ ਰੁਪਏ ਦੀ ਲਾਗਤ ਵਾਲੇ 13 ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਅਤੇ ਲਗਭਗ 2950 ਕਰੋੜ ਰੁਪਏ ਦੀ ਲਾਗਤ ਵਾਲੇ 9 ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ।ਇਨ੍ਹਾਂ ਪ੍ਰਾਜੈਕਟ ‘ਚ ਸੜਕ ਨਿਰਮਾਣ, ਪੀਣ ਵਾਲੇ ਪਾਣੀ ਦੀ ਸਪਲਾਈ, ਸਿਹਤ, ਸ਼ਹਿਰੀ ਵਿਕਾਸ, ਰਿਹਾਇਸ਼, ਸੂਚਨਾ ਤਕਨਾਲੋਜੀ, ਹੁਨਰ ਵਿਕਾਸ, ਕਲਾ ਅਤੇ ਸੱਭਿਆਚਾਰ ਵਰਗੇ ਵਿਭਿੰਨ ਖੇਤਰਾਂ ਨਾਲ ਸਬੰਧਤ ਹਨ।

ਪ੍ਰੋਜੈਕਟਾਂ ਦੇ ਉਦਘਾਟਨ ਤੋਂ ਬਾਅਦ ਪੀਐਮ ਮੋਦੀ (PM Narendra Modi) ਨੇ ਇੱਕ ਜਨ ਸਭਾ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਮੈਂ ਨਵੀਂ ਦਿੱਲੀ ਨੂੰ ਉੱਤਰ-ਪੂਰਬ ਦੇ ਦਰਵਾਜ਼ੇ ਤੱਕ ਪਹੁੰਚਾਇਆ। ਉਨ੍ਹਾਂ ਕਿਹਾ ਕਿ ਉੱਤਰ-ਪੂਰਬ ਅਤੇ ਮਨੀਪੁਰ ਭਾਰਤ ਦੇ ਵਿਕਾਸ ਦੇ ਵੱਡੇ ਚਾਲਕ ਬਣਨਗੇ। ਪ੍ਰਧਾਨ ਮੰਤਰੀ ਨੇ ਕਿਹਾ ਕਿ ਪਹਿਲਾਂ ਦਿੱਲੀ ਵਿੱਚ ਸਰਕਾਰ ਚਲਾਉਣ ਵਾਲਿਆਂ ਵੱਲੋਂ ਮਨੀਪੁਰ ਨੂੰ ਨਜ਼ਰਅੰਦਾਜ਼ ਕੀਤਾ ਗਿਆ ਸੀ, ਜਿਸ ਕਾਰਨ ਦਿੱਲੀ ਦੇ ਲੋਕ ਅਲੱਗ-ਥਲੱਗ ਹੋ ਗਏ ਸਨ।

ਇਨ੍ਹਾਂ ਪ੍ਰਾਜੈਕਟਾਂ ਦਾ ਕੀਤਾ ਜਾਵੇਗਾ ਉਦਘਾਟਨ

* ਪ੍ਰਧਾਨ ਮੰਤਰੀ ਨੇ ਖੇਤਰ ਵਿੱਚ ਬਿਹਤਰ ਸੰਪਰਕ ਬਹਾਲ ਕਰਨ ਲਈ ਪੰਜ ਰਾਸ਼ਟਰੀ ਰਾਜਮਾਰਗ ਪ੍ਰੋਜੈਕਟਾਂ ਦੇ ਨਿਰਮਾਣ ਦਾ ਨੀਂਹ ਪੱਥਰ ਰੱਖਿਆ। ਪ੍ਰਧਾਨ ਮੰਤਰੀ ਨੇ ਇੰਫਾਲ ਤੋਂ ਸਿਲਚਰ ਤੱਕ ਸਾਲ ਭਰ ਬਿਨ੍ਹਾਂ ਕਿਸੇ ਅਟਕਲ ਦੇ ਸੰਪਰਕ ਵਧਾਉਣ ਲਈ ਬਰਾਕ ਨਦੀ ਉੱਤੇ ਇੱਕ ਸਟੀਲ ਪੁਲ ਦਾ ਉਦਘਾਟਨ ਕੀਤਾ।
* ਦੂਜਾ 2,387 ਮੋਬਾਈਲ ਟਾਵਰਾਂ ਦਾ ਉਦਘਾਟਨ ਵੀ ਕੀਤਾ।
* ਪ੍ਰਧਾਨ ਮੰਤਰੀ ਨੇ ਰਾਜ ਵਿੱਚ ਪੀਣ ਵਾਲੇ ਪਾਣੀ ਦੀ ਸਪਲਾਈ ਲਈ ‘ਥੌਬਲ ਮਲਟੀ-ਪਰਪਜ਼ ਵਾਟਰ ਟਰਾਂਸਮਿਸ਼ਨ ਸਿਸਟਮ ਪ੍ਰੋਜੈਕਟ’, ਤਾਮੇਂਗਲੌਂਗ ਹੈੱਡਕੁਆਰਟਰ ਲਈ ਜਲ ਸੰਭਾਲ ਦੁਆਰਾ ਜਲ ਸਪਲਾਈ ਯੋਜਨਾ ਅਤੇ ਖੇਤਰ ਦੇ ਵਸਨੀਕਾਂ ਨੂੰ ਨਿਯਮਤ ਪਾਣੀ ਦੀ ਸਪਲਾਈ ਪ੍ਰਦਾਨ ਕਰਨ ਲਈ ਸੈਨਾਪਤੀ ਜ਼ਿਲ੍ਹਾ ਹੈੱਡਕੁਆਰਟਰ ਜਲ ਸਪਲਾਈ ਯੋਜਨਾ ਦਾ ਵੀ ਉਦਘਾਟਨ ਕੀਤਾ।
*ਇੰਫਾਲ ਵਿੱਚ ਪੀਪੀਪੀ ਆਧਾਰ ‘ਤੇ ਬਣਾਏ ਜਾਣ ਵਾਲੇ ਅਤਿ-ਆਧੁਨਿਕ ਕੈਂਸਰ ਹਸਪਤਾਲ ਦਾ ਨੀਂਹ ਪੱਥਰ ਰੱਖਿਆ।
* ਮਨੀਪੁਰ ਵਿੱਚ ਕੋਵਿਡ ਨਾਲ ਸਬੰਧਤ ਬੁਨਿਆਦੀ ਢਾਂਚੇ ਨੂੰ ਹੁਲਾਰਾ ਦੇਣ ਲਈ, ਪ੍ਰਧਾਨ ਮੰਤਰੀ ਮੋਦੀ ਨੇ ਕਿਆਮਗੇਈ ਵਿਖੇ 200 ਬਿਸਤਰਿਆਂ ਵਾਲੇ ਕੋਵਿਡ ਹਸਪਤਾਲ ਦਾ ਉਦਘਾਟਨ ਕੀਤਾ।
* ਪ੍ਰਧਾਨ ਮੰਤਰੀ ਨੇ ਰਾਜ ਵਿੱਚ ਹੈਂਡਲੂਮ ਉਦਯੋਗ ਨੂੰ ਮਜ਼ਬੂਤ ​​ਕਰਨ ਲਈ ਮੈਗਾ ਹੈਂਡਲੂਮ ਕਲੱਸਟਰ ਅਤੇ ਕਰਾਫਟ ਅਤੇ ਹੈਂਡਲੂਮ ਵਿਲੇਜ ਪ੍ਰੋਜੈਕਟਾਂ ਸਮੇਤ ਕਈ ਹੋਰ ਉਤਸ਼ਾਹੀ ਪ੍ਰੋਜੈਕਟਾਂ ਦਾ ਨੀਂਹ ਪੱਥਰ ਵੀ ਰੱਖਿਆ।

Scroll to Top