July 7, 2024 6:46 pm
ਪੰਜਾਬ ਯੂਨੀਵਰਸਿਟੀ

ਪੰਜਾਬ ਯੂਨੀਵਰਸਿਟੀ ਦਾ ਨਹੀਂ ਹੋਵੇਗਾ ਕੇਂਦਰੀਕਰਨ, ਲੋਕ ਸੰਘਰਸ਼ ਦੀ ਹੋਈ ਜਿੱਤ

ਚੰਡੀਗੜ੍ਹ 03 ਅਗਸਤ 2022: ਪੰਜਾਬ ਯੂਨੀਵਰਸਿਟੀ ਦਾ ਕੇਂਦਰੀਕਰਨ ਨਹੀਂ ਹੋਵੇਗਾ। ਸੰਬੰਧੀ ਜਾਣਕਾਰੀ ਰਾਜ ਸਭਾ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਨੇ ਟਵੀਟ ਕਰਦਿਆਂ ਦਿੱਤੀ ਹੈ । ਉਨ੍ਹਾਂ ਵਲੋਂ ਸੰਸਦ ‘ਚ ਪੰਜਾਬ ਯੂਨੀਵਰਸਿਟੀ ਦਾ ਮੁੱਦਾ ਚੁੱਕਿਆ ਗਿਆ ਸੀ ਜਿਸ ‘ਤੇ ਕੇਂਦਰੀ ਸਿੱਖਿਆ ਮੰਤਰਾਲੇ ਨੇ ਪੰਜਾਬ ਯੂਨੀਵਰਸਿਟੀ ਨੂੰ ਕੇਂਦਰੀ ਯੂਨੀਵਰਸਿਟੀ ‘ਚ ਤਬਦੀਲ ਨਾ ਕਰਨ ਦਾ ਫੈਸਲਾ ਲਿਆ ਹੈ।