ਚੰਡੀਗੜ੍ਹ 19 ਦਸੰਬਰ 2022: ਭਾਰਤ-ਪਾਕਿਸਤਾਨ ਕੌਮਾਂਤਰੀ ਸਰਹੱਦ ‘ਤੇ ਪਾਕਿਸਤਾਨੀ ਡਰੋਨ (Pakistani drone) ਦੀ ਗਤੀਵਿਧੀਆਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ, ਦੂਜੇ ਪਾਸੇ ਸਰਹੱਦ ਰਾਹੀਂ ਹੋ ਰਹੀ ਹਥਿਆਰਾਂ ਤੇ ਨਸ਼ੇ ਦੀ ਤਸਕਰੀ ‘ਤੇ ਠੱਲ੍ਹ ਪਾਉਣ ਲਈ ਭਾਰਤੀ ਸੀਮਾ ਸੁਰੱਖਿਆ ਬਲ (BSF) ਵਲੋਂ ਲਗਾਤਾਰ ਤਲਾਸ਼ੀ ਅਭਿਆਨ ਚਲਾਇਆ ਜਾ ਰਿਹਾ ਹੈ | ਇਸਦੇ ਨਾਲ ਹੀ ਬੀਤੀ ਦੇਰ ਰਾਤ
10:20 ਨੂੰ ਗੁਰਦਾਸਪੁਰ ਬੀਐਸਐਫ ਸੈਕਟਰ ਚੰਦੂ ਬਟਾਲਾ ਵਿੱਚ ਇੱਕ ਵਾਰ ਫਿਰ ਪਾਕਿਸਤਾਨੀ ਡਰੋਨ ਦੇਖਿਆ ਗਿਆ |
ਗਸ਼ਤ ਦੌਰਾਨ ਬੀਐੱਫ ਨੇ ਡਰੋਨ ‘ਤੇ 26 ਰਾਉਂਡ ਫਾਇਰਿੰਗ ਕੀਤੀ ਗਈ ਅਤੇ ਚਾਰ ਰੋਸ਼ਨੀ ਬੰਬ ਸੁੱਟੇ ਗਏ | ਇਸ ਤੋਂ ਬਾਅਦ ਰਾਤ 10:48 ਵਜੇ ਕੱਸੋਵਾਲ ਇਲਾਕੇ ਵਿੱਚ 51 ਬਾਰਡਰ ਪਿੱਲਰ ਨੇੜੇ ਡਰੋਨ ਦੇਖਿਆ ਗਿਆ। ਜਿਸ ‘ਤੇ 72 ਰਾਉਂਡ ਫਾਇਰ ਕੀਤੇ ਗਏ, ਜਿਸ ਕਾਰਨ ਡਰੋਨ ਵਾਪਸ ਚਲਾ ਗਿਆ। ਪਿਛਲੇ ਦੋ ਦਿਨਾਂ ‘ਚ ਤਿੰਨ ਵਾਰ ਪਾਕਿਸਤਾਨ ਤੋਂ ਭਾਰਤ ਆਉਣ ਵਾਲੇ ਡਰੋਨ ਦੀ ਗਤੀਵਿਧੀ ਦੇਖੀ ਗਈ ਹੈ।ਬੀਐਸਐਫ ਵਲੋਂ ਤਲਾਸ਼ੀ ਅਭਿਆਨ ਜਾਰੀ ਹੈ।