ਚੰਡੀਗੜ੍ਹ 28 ਅਕਤੂਬਰ 2022: (PAK vs ZIM) ਆਸਟ੍ਰੇਲੀਆ ਵਿੱਚ ਖੇਡੇ ਜਾ ਰਹੇ ਟੀ-20 ਵਿਸ਼ਵ ਕੱਪ ਵਿੱਚ ਬੀਤੇ ਦਿਨ ਪਾਕਿਸਤਾਨ (Pakistan) ਨੂੰ ਜ਼ਿੰਬਾਬਵੇ (Zimbabwe) ਨੇ ਇੱਕ ਦੌੜ ਨਾਲ ਹਰਾ ਦਿੱਤਾ | ਇਸਦੇ ਨਾਲ ਹੀ ਪਾਕਿਸਤਾਨ ਕ੍ਰਿਕਟ ਬੋਰਡ ‘ਤੇ ਸਾਬਕਾ ਪਾਕਿਸਤਾਨੀ ਕ੍ਰਿਕਟਰਾਂ ਨੇ ਸਵਾਲ ਚੁੱਕਣੇ ਸ਼ੁਰੂ ਕਰ ਦਿੱਤੇ ਹਨ | ਇਸਦੇ ਨਾਲ ਹੀ ਹੁਣ ਲਗਾਤਾਰ ਦੋ ਹਾਰਾਂ ਤੋਂ ਬਾਅਦ ਪਾਕਿਸਤਾਨੀ ਟੀਮ ਟੂਰਨਾਮੈਂਟ ਤੋਂ ਬਾਹਰ ਹੋਣ ਦੀ ਕਗਾਰ ‘ਤੇ ਹੈ। ਜ਼ਿੰਬਾਬਵੇ ਵਰਗੀ ਕਮਜ਼ੋਰ ਟੀਮ ਤੋਂ ਹਾਰਨ ਤੋਂ ਬਾਅਦ ਪਾਕਿਸਤਾਨ ‘ਚ ਹੰਗਾਮਾ ਮਚ ਗਿਆ ਹੈ ।
ਇਸ ਦੌਰਾਨ ਸਾਬਕਾ ਤੇਜ਼ ਗੇਂਦਬਾਜ਼ ਸ਼ੋਏਬ ਅਖਤਰ ਨੇ ਟੀਮ ਚੋਣ ‘ਤੇ ਸਵਾਲ ਚੁੱਕੇ ਹਨ। ਉਨ੍ਹਾਂ ਨੇ ਕਿਹਾ ਕਿ ਤੁਸੀਂ ਔਸਤ ਖਿਡਾਰੀ ਤੋਂ ਸਿਰਫ਼ ਔਸਤ ਨਤੀਜੇ ਦੀ ਉਮੀਦ ਕਰ ਸਕਦੇ ਹੋ। ਇਸ ਦੇ ਨਾਲ ਹੀ ਇਕ ਹੋਰ ਸਾਬਕਾ ਤੇਜ਼ ਗੇਂਦਬਾਜ਼ ਮੁਹੰਮਦ ਆਮਿਰ ਨੇ ਕਿਹਾ ਕਿ ਉਨ੍ਹਾਂ ਨੇ ਪੀਸੀਬੀ ਦੇ ਚੇਅਰਮੈਨ ਰਮੀਜ਼ ਰਾਜਾ ਅਤੇ ਚੋਣ ਕਮੇਟੀ ਤੋਂ ਅਸਤੀਫਾ ਮੰਗਿਆ ਹੈ। ਇਸ ਮੈਚ ‘ਚ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਜ਼ਿੰਬਾਬਵੇ ਨੇ ਪਾਕਿਸਤਾਨ ਦੇ ਸਾਹਮਣੇ 131 ਦੌੜਾਂ ਦਾ ਟੀਚਾ ਰੱਖਿਆ ਸੀ। ਜਵਾਬ ‘ਚ ਪਾਕਿਸਤਾਨ ਦੀ ਟੀਮ ਅੱਠ ਵਿਕਟਾਂ ਦੇ ਨੁਕਸਾਨ ‘ਤੇ 129 ਦੌੜਾਂ ਹੀ ਬਣਾ ਸਕੀ।
ਸ਼ੋਏਬ ਅਖਤਰ ਨੇ ਕੀ ਕਿਹਾ?
ਪਾਕਿਸਤਾਨ (Pakistan) ਦੀ ਹਾਰ ਤੋਂ ਬਾਅਦ ਸ਼ੋਏਬ ਅਖਤਰ (Shoaib Akhtar) ਨੇ ਟਵੀਟ ਕੀਤਾ ਅਤੇ ਇਸ ਹਾਰ ਨੂੰ ਸ਼ਰਮਨਾਕ ਦੱਸਿਆ। ਇਸ ਤੋਂ ਬਾਅਦ ਉਸ ਨੇ ਯੂਟਿਊਬ ‘ਤੇ ਵੀਡੀਓ ਸ਼ੇਅਰ ਕੀਤੀ। ਉਨ੍ਹਾਂ ਨੇ ਕਿਹਾ, ”ਇਸ ਹਾਰ ਤੋਂ ਬਾਅਦ ਮੈਂ ਬਹੁਤ ਨਿਰਾਸ਼ ਹਾਂ। ਇਹ ਸ਼ਰਮਨਾਕ ਹੈ। ਜੇਕਰ ਤੁਸੀਂ ਔਸਤ ਖਿਡਾਰੀ ਚੁਣਦੇ ਹੋ, ਤਾਂ ਹੀ ਔਸਤ ਨਤੀਜੇ ਆਉਣਗੇ। ਜ਼ਿੰਬਾਬਵੇ ਤੋਂ ਹਾਰਨ ਤੋਂ ਬਾਅਦ ਤੁਸੀਂ ਸ਼ਾਇਦ ਹੀ ਕੁਆਲੀਫਾਈ ਕਰ ਸਕੋਗੇ। ਹੁਣ ਦੂਜੀਆਂ ਟੀਮਾਂ ‘ਤੇ ਭਰੋਸਾ ਕਰਨ ਦਾ ਕੋਈ ਮਤਲਬ ਨਹੀਂ ਹੈ। ਸਾਨੂੰ ਇਨ੍ਹਾਂ ਹਾਲਾਤਾਂ ਦਾ ਸਾਹਮਣਾ ਕਿਉਂ ਕਰਨਾ ਪਿਆ? ਮੈਂ ਟੀਮ ਚੋਣ ਤੋਂ ਦੋ ਮਹੀਨੇ ਪਹਿਲਾਂ ਇਸਦੀ ਭਵਿੱਖਬਾਣੀ ਕੀਤੀ ਸੀ।
ਮੁਹੰਮਦ ਆਮਿਰ (Mohammad Amir) ਨੇ ਪੀਸੀਬੀ ਚੇਅਰਮੈਨ ਰਮੀਜ਼ ਰਾਜਾ (Ramiz raja) ‘ਤੇ ਸਿੱਧਾ ਨਿਸ਼ਾਨਾ ਸਾਧਿਆ। ਉਨ੍ਹਾਂ ਨੇ ਕਿਹਾ ਕਿ ”ਮੈਂ ਪਹਿਲਾਂ ਹੀ ਟੀਮ ਦੀ ਚੋਣ ਬਾਰੇ ਗੱਲ ਕਰ ਰਿਹਾ ਹਾਂ। ਹੁਣ ਇਸ ਹਾਰ ਦੀ ਜ਼ਿੰਮੇਵਾਰੀ ਕੌਣ ਲਵੇਗਾ? ਮੇਰਾ ਮੰਨਣਾ ਹੈ ਕਿ ਪੀਸੀਬੀ ਦੇ ਚੇਅਰਮੈਨ ਅਤੇ ਮੁੱਖ ਚੋਣਕਾਰ ਨੂੰ ਟਾਟਾ ਬਾਏ ਕਹਿ ਦੇਣਾ ਚਾਹੀਦਾ ਹੈ। ਪਾਕਿਸਤਾਨ ਕ੍ਰਿਕਟ ਬੋਰਡ ਦਾ ਚੇਅਰਮੈਨ (ਰਮਿਜ ਰਾਜਾ) ਖ਼ੁਦਾ ਬਣ ਬੈਠਾ ਹੈ | ਹੁਣ ਉਸ ਦਾ ਫੈਸਲਾ ਕਰਨ ਦਾ ਸਮਾਂ ਆ ਗਿਆ ਹੈ।