ਚੰਡੀਗੜ੍ਹ 03 ਅਪ੍ਰੈਲ 2022: ਮਹਾਰਾਸ਼ਟਰ ਦੇ ਨਾਸਿਕ (Nashik) ਨੇੜੇ ਐਤਵਾਰ ਨੂੰ ਰੇਲ ਹਾਦਸਾ ਵਾਪਰਿਆ। ਦੁਪਹਿਰ 3 ਵਜੇ ਦੇ ਕਰੀਬ 11061 ਐਲਟੀਟੀ-ਜੈ ਨਗਰ ਐਕਸਪ੍ਰੈਸ ਦੇ ਕੁਝ ਡੱਬੇ ਪਟੜੀ ਤੋਂ ਉਤਰ ਗਏ। ਇਸ ਰੇਲ ਹਾਦਸੇ ‘ਚ ਇੱਕ ਦੀ ਮੌਤ ਹੋ ਚੁੱਕੀ ਹੈ ਜਦਕਿ ਦੋ ਜਣੇ ਗੰਭੀਰ ਰੂਪ ‘ਚ ਜ਼ਖਮੀ ਹੋ ਗਏ ਹਨ। ਇਹ ਜਾਣਕਾਰੀ ਕੇਂਦਰੀ ਰੇਲਵੇ ਦੇ ਸੀਪੀਆਰਓ ਨੇ ਦਿੱਤੀ। ਉਨ੍ਹਾਂ ਮੁਤਾਬਕ ਹਾਦਸੇ ਦੀ ਸੂਚਨਾ ਮਿਲਦੇ ਹੀ ਹਾਦਸਾ ਰਾਹਤ ਰੇਲ ਗੱਡੀ ਅਤੇ ਮੈਡੀਕਲ ਵੈਨ ਮੌਕੇ ‘ਤੇ ਪਹੁੰਚ ਗਈ।
ਜਾਣਕਾਰੀ ਮੁਤਾਬਕ ਜੈਨਗਰ ਐਕਸਪ੍ਰੈਸ ਮੁੰਬਈ ਦੇ ਲੋਕਮਾਨਿਆ ਤਿਲਕ ਟਰਮੀਨਸ ਤੋਂ ਸਵੇਰੇ 11.30 ਵਜੇ ਨਾਸਿਕ ਲਈ ਰਵਾਨਾ ਹੋਈ ਸੀ। ਜਦੋਂ ਇਹ ਦੁਪਹਿਰ 3 ਵਜੇ ਦੇਵਲਾਲੀ (ਨਾਸਿਕ ਨੇੜੇ) ਪਹੁੰਚੀ ਤਾਂ ਡਾਊਨ ਲਾਈਨ ਟਰੇਨ ਦੇ 10 ਡੱਬੇ ਪਟੜੀ ਤੋਂ ਉਤਰ ਗਏ।