ਉੱਤਰ ਕੋਰੀਆ

ਉੱਤਰ ਕੋਰੀਆ ਨੇ ਹਫ਼ਤੇ ‘ਚ ਦੂਜੀ ਵਾਰ ਕੀਤਾ ਗੁਪਤ ਮਿਸਾਇਲ ਦਾ ਪ੍ਰੀਖਣ

ਚੰਡੀਗੜ੍ਹ 06 ਮਾਰਚ 2022: ਉੱਤਰ ਕੋਰੀਆ ਨੇ ਇੱਕ ਹਫ਼ਤੇ ‘ਚ ਦੂਜੀ ਵਾਰ ਜਾਸੂਸੀ ਸੈਟਲਾਈਟ ਸਿਸਟਮ ਦੀ ਗੁਪਤ ਮਿਸਾਇਲ ਦਾ ਪ੍ਰੀਖਣ | ਇਸ ਪ੍ਰੀਖਣ ‘ਤੇ ਜਾਂਚ ਕਰ ਦੱਖਣੀ ਕੋਰੀਆ ‘ਚ ਰਾਸ਼ਟਰਪਤੀ ਚੋਣ ਤੋਂ ਪਹਿਲਾਂ ਹੋਇਆ ਹੈ, ਜਿਸਦੇ ਚਲਦੇ ਮਹੌਲ ਨੂੰ ਗਰਮ ਹੁੰਦਾ ਦਿਖਾਈ ਦੇ ਰਿਹਾ ਹੈ। ਇਸ ਸਭ ਦੇ ਵਿਚਕਾਰ ਇਕ ਮਾਹਰ ਨੇ ਚੇਤਾਵਨੀ ਦਿੱਤੀ ਹੈ ਕਿ ਇਹ ਦੱਖਣੀ ਕੋਰੀਆ ਦੇ ਨਵੇਂ ਰਾਸ਼ਟਰਪਤੀ ਦੀ ਚੋਣ ਤੋਂ ਪਹਿਲਾਂ ਇੱਕ ਤਰ੍ਹਾਂ ਦੀ ਸਾਜਿਸ਼ ਹੈ। ਉਨ੍ਹਾਂ ਕਿਹਾ ਕਿ ਕਿਮ ਜੋਂਗ ‘ਤੇ ਵਿਸ਼ਵਵਿਆਪੀ ਦਬਾਅ ਦਾ ਕੋਈ ਅਸਰ ਦਿਖਾਈ ਨਹੀਂ ਦੇ ਰਿਹਾ ਹੈ। ਦੇਸ਼ ਦੇ ਸ਼ਾਸਕ ਕਿਮ ਜੋਂਗ ਲਗਾਤਾਰ ਹਥਿਆਰਾਂ ਅਤੇ ਵਰਤੋਂ ਦੇ ਸਾਧਨਾਂ ਦਾ ਆਧੁਨਿਕੀਕਰਨ ਕਰਦੇ ਹਨ।

ਪਹਿਲਾਂ ਉੱਤਰ ਕੋਰੀਆ ਨੇ ਸ਼ਨੀਵਾਰ ਸਵੇਰੇ ਇੱਕ ਅਣਜਾਣ ਮਿਸਾਈਲ ਦੀ ਟੈਸਟਿੰਗ ਕਰ ਕੇ ਆਲੇ-ਦੁਆਲੇ ਦੇ ਦੇਸ਼ਾਂ ਨੂੰ ਚੌਂਕਾ ਦਿੱਤਾ।ਉਨ੍ਹਾਂ ਕਿਹਾ ਕਿ ਉੱਤਰ ਕੋਰੀਆ ਇਸ ਸਾਲ ਹੁਣ ਤੱਕ ਕੁਲ ਨੌਂ ਮਿਸਾਇਲ ਟੈਸਟਿੰਗ ਕਰ ਖਤਰਨਾਕ ਤੇ ਗ਼ਲਤ ਹੈ।

Scroll to Top