ਐਨ.ਆਈ.ਏ

ਅੱਤਵਾਦੀ ਫੰਡਿੰਗ ਮਾਮਲੇ ‘ਚ NIA ਵਲੋਂ ਦੇਸ਼ ਦੇ 10 ਤੋਂ ਵੱਧ ਸੂਬਿਆਂ ‘ਚ ਛਾਪੇਮਾਰੀ, 100 ਤੋਂ ਵੱਧ ਗ੍ਰਿਫਤਾਰ

ਚੰਡੀਗੜ੍ਹ 22 ਸਤੰਬਰ 2022: ਅੱਤਵਾਦੀ ਫੰਡਿੰਗ ਮਾਮਲੇ ਵਿਚ ਰਾਸ਼ਟਰੀ ਜਾਂਚ ਏਜੰਸੀ (NIA) ਅਤੇ ਈਡੀ ਦੁਆਰਾ ਦੇਸ਼ ਦੇ 10 ਤੋਂ ਵੱਧ ਸੂਬਿਆਂ ਵਿੱਚ ਪੀਐਫਆਈ (ਪਾਪੂਲਰ ਫਰੰਟ ਆਫ ਇੰਡੀਆ) ਦੇ ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। NIA ਹੁਣ ਤੱਕ PFI ਨਾਲ ਜੁੜੇ 100 ਤੋਂ ਵੱਧ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ |

ਪ੍ਰਪਾਤ ਜਾਣਕਾਰੀ ਮੁਤਾਬਕ ਐੱਨਆਈਏ ਨੇ ਯੂਪੀ, ਕੇਰਲ, ਆਂਧਰਾ ਪ੍ਰਦੇਸ਼, ਤੇਲੰਗਾਨਾ, ਕਰਨਾਟਕ, ਤਾਮਿਲਨਾਡੂ ਸਮੇਤ ਕਈ ਸੂਬਿਆਂ ਵਿੱਚ PFI ਅਤੇ ਇਸ ਨਾਲ ਜੁੜੇ ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ ਜਾ ਰਹੀ ਹੈ | ਐੱਨਆਈਏ ਨੇ PFI ਅਤੇ ਇਸਦੇ ਲੋਕਾਂ ਦੀਆਂ ਵੱਡੀ ਗਿਣਤੀ ਵਿੱਚ ਸ਼ੱਕੀ ਗਤੀਵਿਧੀਆਂ ਬਾਰੇ ਜਾਣਕਾਰੀ ਮਿਲੀ ਸੀ ਜਿਸ ਦੇ ਆਧਾਰ ‘ਤੇ ਜਾਂਚ ਏਜੰਸੀ ਵੱਡੇ ਪੱਧਰ ‘ਤੇ ਕਰੈਕਡਾਉਨ ਕਰ ਰਹੀ ਹੈ |

ਇਸਦੇ ਨਾਲ ਹੀ ਐੱਨਆਈਏ ਨੇ PFI ਦੇ ਚੰਦਰਯਾਨਗੁਟਾ, ਹੈਦਰਾਬਾਦ ਸਥਿਤ ਹੈੱਡਕੁਆਰਟਰ ਨੂੰ ਸੀਲ ਕਰ ਦਿੱਤਾ ਹੈ | ਐੱਨਆਈਏ ਤੇ ED ਦੇ ਅਰਧ ਸੈਨਿਕ ਬਲਾਂ ਨੇ ਸਥਾਨਕ ਪੁਲਿਸ ਦੇ ਨਾਲ ਮਿਲ ਕੇ ਇਸ ਦਫ਼ਤਰ ਨੂੰ ਸੀਲ ਕਰ ਦਿੱਤਾ ਹੈ। ਇਸ ਮਾਮਲੇ ਵਿੱਚ ਐਨਆਈਏ ਪਹਿਲਾਂ ਹੀ ਐਫਆਈਆਰ ਦਰਜ ਕਰ ਚੁੱਕੀ ਹੈ |

Scroll to Top