NIA raids

ਐੱਨ.ਆਈ.ਏ ਵਲੋਂ ਤਰਨਤਾਰਨ ‘ਚ ਟੂਰ ਐਂਡ ਟਰੈਵਲ ਦੇ ਕਾਰੋਬਾਰੀ ਦੇ ਘਰ ਛਾਪੇਮਾਰੀ

ਚੰਡੀਗੜ੍ਹ 20 ਅਕਤੂਬਰ 2022: ਪੰਜਾਬ ਦੇ ਤਰਨਤਾਰਨ ਜ਼ਿਲ੍ਹੇ ਵਿੱਚ ਐੱਨ.ਆਈ.ਏ (NIA) ਵਲੋਂ ਛਾਪੇਮਾਰੀ ਦੀ ਖ਼ਬਰ ਸਾਹਮਣੇ ਆ ਰਹੀ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਐੱਨ.ਆਈ.ਏ ਨੇ ਇਹ ਛਾਪੇਮਾਰੀ ਤਰਨਤਾਰਨ ਦੇ ਕਸਬਾ ਚੋਹਲਾ ਸਾਹਿਬ ਦੇ ਪਿੰਡ ਕਰਮੂਵਾਲਾ ‘ਚ ਸਥਿਤ ਆਈਲੈਟਸ ਸੈਂਟਰ ‘ਤੇ ਕੀਤੀ ਹੈ । ਦੱਸਿਆ ਜਾ ਰਿਹਾ ਹੈ ਕਿ ਅੰਮ੍ਰਿਤਪਾਲ ਸਿੰਘ ਨਾਂ ਦਾ ਵਿਅਕਤੀ ਕਰੀਬ ਚਾਰ ਸਾਲਾਂ ਤੋਂ ਆਈਲੈਟਸ ਸੈਂਟਰ ਦੇ ਨਾਲ ਟੂਰ ਐਂਡ ਟਰੈਵਲ ਦਾ ਕਾਰੋਬਾਰ ਚਲਾ ਰਿਹਾ ਸੀ। ਇਸ ਦੇ ਨਾਲ ਹੀ ਐੱਨ.ਆਈ.ਏ (NIA) ਅੰਮ੍ਰਿਤਪਾਲ ਸਿੰਘ ਦੇ ਘਰ ਦੀ ਵੀ ਤਲਾਸ਼ੀ ਲਈ ਜਾ ਰਹੀ ਹੈ।

Scroll to Top