Fatehjung Singh Bajwa

ਰਾਹੁਲ ਗਾਂਧੀ ਨੂੰ ਭਾਰਤ ਜੋੜੋ ਯਾਤਰਾ ਦੀ ਥਾਂ ਕਾਂਗਰਸ ਜੋੜਨ ਦੀ ਲੋੜ: ਫਤਿਹਜੰਗ ਸਿੰਘ ਬਾਜਵਾ

ਬਟਾਲਾ 30 ਦਸੰਬਰ 2022: ਬਟਾਲਾ ਪਹੁੰਚੇ ਫਤਿਹਜੰਗ ਸਿੰਘ ਬਾਜਵਾ ਨੇ ਕਾਂਗਰਸ ਪਾਰਟੀ ‘ਤੇ ਤਿੱਖਾ ਹਮਲਾ ਕੀਤਾ, ਉਨ੍ਹਾਂ ਨੇ ਪੱਤਰਕਾਰਾਂ ਸਵਾਲਾਂ ਦੇ ਜਵਾਬ ਦਿੰਦੇ ਹੋਏ ਰਾਹੁਲ ਗਾਂਧੀ ਵਲੋਂ ਕੱਢੀ ਜਾ ਰਹੀ ਭਾਰਤ ਜੋੜੋ ਯਾਤਰਾ (Bharat Jodo Yatra) ‘ਤੇ ਟਿਪਣੀ ਕਰਦੇ ਕਿਹਾ ਕਿ ਸਿਹਤ ਵਿਭਾਗ ਨੇ ਕਰੋਨਾ ਗਾਈਡਲਾਈਨ ਨਿਭਾਉਣ ਦੀ ਗੱਲ ਕੀਤੀ ਹੈ, ਉਸ ‘ਚ ਕੋਈ ਰਾਜਨੀਤੀ ਨਹੀਂ ਹੈ |

ਉਥੇ ਹੀ ਉਹਨਾਂ ਰਾਹੁਲ ਗਾਂਧੀ ਤੇ ਤੰਜ ਕੱਸਦੇ ਕਿਹਾ ਕਿ ਰਾਹੁਲ ਗਾਂਧੀ ਨੂੰ ਭਾਰਤ ਜੋੜੋ ਯਾਤਰਾ ਦੀ ਥਾਂ ਕਾਂਗਰਸ ਜੋੜਨ ਦੀ ਲੋੜ ਹੈ, ਉਨ੍ਹਾਂ ਨੇ ਕਿਹਾ ਕਾਂਗਰਸੀ ਬੇਰਾਂ ਵਾਂਗ ਖਿੱਲਰ ਗਏ ਹਨ | ਇਸ ਦੇ ਨਾਲ ਹੀ ਸੁਰੱਖਿਆ ਏਜੇਂਸੀਆਂ ਵਲੋਂ ਪੰਜਾਬ ‘ਚ ਅਲਰਟ ਜਾਰੀ ਰੱਖਣ ਦੇ ਮੁੱਦੇ ‘ਤੇ ਉਨ੍ਹਾਂ ਨੇ ਕਿਹਾ ਕਿ ਸੂਬੇ ‘ਚ ਜਦੋਂ ਤੋਂ ਆਪ ਸਰਕਾਰ ਸੱਤਾ ‘ਚ ਆਈ ਹੈ ਉਦੋਂ ਤੋਂ ਕਾਨੂੰਨ ਸਥਿਤੀ ਵਿਗੜੀ ਹੈ ਅਤੇ ਹਾਲਾਤ ਇਹ ਹੈ ਕਿ ਹਾਲਾਤ ਬੇਲਗਾਮ ਹੋ ਗਏ ਹਨ |

ਓਥੇ ਹੀ ਅੱਜ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮਾਤਾ ਹੀਰਾਬੇਨ ਮੋਦੀ ਦੇ ਦਿਹਾਂਤ ਨੂੰ ਲੈ ਕੇ ਭਾਜਪਾ ਨੇਤਾ ਫਤਿਹਜੰਗ ਸਿੰਘ ਬਾਜਵਾ ਨੇ ਕਿਹਾ ਕਿ ਇਸ ਦੁੱਖ ਦੀ ਘੜੀ ‘ਚ ਨਰਿੰਦਰ ਮੋਦੀ ਨਾਲ ਪੂਰਾ ਦੇਸ਼ ਖੜ੍ਹਾ ਹੈ ਅਤੇ ਵਿਸ਼ੇਸ ਕਰ ਉਹਨਾਂ ਦੀ ਪੂਰੀ ਭਾਜਪਾ ਪਾਰਟੀ ਦੁੱਖ ‘ਚ ਸ਼ਾਮਲ ਹੈ |

Scroll to Top