ਚੰਡੀਗੜ੍ਹ 02 ਅਗਸਤ 2022: ਅਮਰੀਕੀ ਕਾਂਗਰਸ ਦੀ ਸਪੀਕਰ ਨੈਨਸੀ ਪੇਲੋਸੀ (Nancy Pelosi) ਚੀਨ ਦੀ ਸਖ਼ਤ ਚੇਤਾਵਨੀ ਦੇ ਵਿਚਕਾਰ ਮੰਗਲਵਾਰ ਨੂੰ ਤਾਈਵਾਨ ਪਹੁੰਚੀ। ਚੀਨ ਨੇ ਚਿਤਾਵਨੀ ਦਿੱਤੀ ਸੀ ਕਿ ਜੇਕਰ ਤਾਈਵਾਨ ਦਾ ਦੌਰਾ ਕਰਨ ਵਾਲਾ ਕੋਈ ਵੀ ਅਮਰੀਕੀ ਰਾਜਨੇਤਾ ਅੱਗ ਨਾਲ ਖੇਡਣ ਦੀ ਕੋਸ਼ਿਸ਼ ਕਰੇਗਾ ਤਾਂ ਇਸਦਾ ਨਤੀਜਾ ਚੰਗਾ ਹੋਵੇਗਾ । ਪੇਲੋਸੀ ਦਾ ਜਹਾਜ਼ ਸਥਾਨਕ ਸਮੇਂ ਅਨੁਸਾਰ ਰਾਤ 10:45 ‘ਤੇ ਤਾਈਪੇ ‘ਚ ਉਤਰਿਆ। ਇਸ ਦੌਰਾਨ ਚੀਨ ਨੇ ਆਪਣੀ ਤਾਕਤ ਦਾ ਪ੍ਰਦਰਸ਼ਨ ਕੀਤਾ।
ਚੀਨੀ ਹਵਾਈ ਸੈਨਾ ਦੇ Su-35 ਲੜਾਕੂ ਜਹਾਜ਼ ਤਾਇਵਾਨ ਦੇ ਜਲ ਖੇਤਰ ਵਿੱਚ ਉਤਰੇ
ਸਥਾਨਕ ਮੀਡੀਆ ਨੇ ਦੱਸਿਆ ਕਿ ਜਿਵੇਂ ਹੀ ਸਪੀਕਰ ਪੇਲੋਸੀ ਦਾ ਹਵਾਈ ਸੈਨਾ ਦਾ ਜਹਾਜ਼ ਤਾਈਪੇ ਦੇ ਨੇੜੇ ਪਹੁੰਚਿਆ, ਚੀਨੀ ਹਵਾਈ ਸੈਨਾ ਦੇ Su-35 ਲੜਾਕੂ ਜਹਾਜ਼ ਤਾਈਵਾਨ ਦੇ ਜਲ ਖੇਤਰ ਨੂੰ ਪਾਰ ਕਰ ਰਹੇ ਸਨ। ਚੀਨੀ ਸੋਸ਼ਲ ਨੈੱਟਵਰਕ ਵੇਈਬੋ ‘ਤੇ ਸ਼ੇਅਰ ਕੀਤੀ ਗਈ ਫੁਟੇਜ ‘ਚ ਤਾਈਵਾਨ ਸਟ੍ਰੇਟ ਦੇ ਨਾਲ-ਨਾਲ ਟੈਂਕ ਅਤੇ ਫੌਜ ਦਿਖਾਈ ਦਿੱਤੀ।