ਚੰਡੀਗੜ੍ਹ 02 ਅਗਸਤ 2022: ਆਮ ਆਦਮੀ ਪਾਰਟੀ ਦੇ ਪੰਜਾਬ ਤੋਂ ਰਾਜ ਸਭਾ ਮੈਂਬਰ ਰਾਘਵ ਚੱਢਾ (Raghav Chadha) ਨੇ ਰਾਜ ਸਭਾ ‘ਚ ਸਰਾਵਾਂ ‘ਤੇ ਜੀ.ਐੱਸ.ਟੀ. ਲਗਾਉਣ ਦਾ ਮੁੱਦਾ ਚੁੱਕਿਆ। ਉਨ੍ਹਾਂ ਕਿਹਾ ਕਿ ਕੇਂਦਰ ਨੇ ਆਟਾ, ਦਲ ਅਤੇ ਹੋਰ ਖਾਣ ਵਾਲਿਆਂ ਚੀਜ਼ਾਂ ‘ਤੇ ਤਾਂ ਟੈਕਸ ਲਗਾ ਚੁੱਕੀ ਹੈ ਜਿਸਦੇ ਨਾਲ ਗਰੀਬ ਲੋਕਾਂ ‘ਤੇ ਵਾਧੂ ਬੋਝ ਪਾਇਆ ਹੈ | ਉਨ੍ਹਾਂ ਨੇ ਕਿਹਾ ਪੰਜਾਬ ‘ਚ ਅੰਮ੍ਰਿਤਸਰ ਨੂੰ ਪਵਿੱਤਰ ਧਰਤੀ ਮੰਨਿਆ ਜਾਂਦਾ ਹੈ | ਉੱਥੇ ਵੀ ਕੇਂਦਰ ਸਰਕਾਰ ਨੇ ਸਰਾਵਾਂ ’ਤੇ ਟੈਕਸ ਲਗਾ ਔਰੰਗਜ਼ੇਬ ਵਲੋਂ ਜਜੀਆ ਟੈਕਸ ਲਗਾਏ ਜਾਣ ਵਾਲਾ ਕੰਮ ਕੀਤਾ ਹੈ।
ਨਵੰਬਰ 23, 2024 7:08 ਪੂਃ ਦੁਃ