CYSS

ਸੰਸਦ ਮੈਂਬਰ ਰਾਘਵ ਚੱਢਾ ਵਲੋਂ CYSS ਦੀ ਟੀਮ ਨਾਲ ਮੁਲਾਕਾਤ, ਕਿਹਾ ਇਹ ਤਾਂ ਸਿਰਫ ਸ਼ੁਰੂਆਤ ਹੈ

ਚੰਡੀਗੜ੍ਹ 22 ਅਕਤੂਬਰ 2022: ਪੰਜਾਬ ਯੂਨੀਵਰਸਿਟੀ ਚੋਣਾਂ ਜਿੱਤ ਕੇ ਆਮ ਆਦਮੀ ਪਾਰਟੀ ਨੇ ਨਵੀਂ ਪਾਰੀ ਸ਼ੁਰੂਆਤ ਕੀਤੀ ਹੈ | ਆਮ ਆਦਮੀ ਪਾਰਟੀ (ਆਪ) ਦੇ ਵਿਦਿਆਰਥੀ ਵਿੰਗ ਸੀ.ਵਾਈ.ਐੱਸ.ਐੱਸ (CYSS) ਨੇ ਚੋਣਾਂ ਵਿੱਚ ਜਿੱਤ ਹਾਸਲ ਕੀਤੀ । ਇਸ ਦੇ ਨਾਲ ਹੀ ਅੱਜ ਸੰਸਦ ਮੈਂਬਰ ਰਾਘਵ ਚੱਢਾ ਨੇ ‘ਆਪ’ ਵਿਦਿਆਰਥੀ ਵਿੰਗ ਦੇ ਜੇਤੂਆਂ ਨਾਲ ਮੁਲਾਕਾਤ ਕੀਤੀ।

ਇਸ ਦੌਰਾਨ ਰਾਘਵ ਚੱਡਾ ਨੇ ਤਸਵੀਰਾਂ ਸਾਂਝੀਆਂ ਕਰਦੇ ਹੋਏ ਰਾਘਵ ਚੱਢਾ ਨੇ ਲਿਖਿਆ ਕਿ ‘ਆਪ’ ਵਿਦਿਆਰਥੀ ਵਿੰਗ ਦੇ ਜੇਤੂਆਂ ਨੇ ਇਨਕਲਾਬ ਦੇ ਨੌਜਵਾਨ ਮਸ਼ਾਲਧਾਰੀਆਂ ਨਾਲ ਮੁਲਾਕਾਤ ਕੀਤੀ, ਜਿਨ੍ਹਾਂ ਨੇ ਪੰਜਾਬ ਯੂਨੀਵਰਸਿਟੀ ਦੇ ਪ੍ਰਧਾਨ ਚੋਣਾਂ ‘ਚ ਸ਼ਕਤੀਸ਼ਾਲੀ ਭਾਜਪਾ ਨੂੰ ਪਛਾੜ ਦਿੱਤਾ। ਇਹ ਤਾਂ ਇਨ੍ਹਾਂ ਦਾ ਡੈਬਿਊ ਸੀ। ਇਹ ਤਾਂ ਸਿਰਫ ਸ਼ੁਰੂਆਤ ਹੈ।

Cyss

Scroll to Top