July 5, 2024 12:13 am
ਮੇਅਰ ਜੀਤੀ ਸਿੱਧੂ

ਮੁਹਾਲੀ ਨਗਰ ਨਿਗਮ ਦੇ ਮੇਅਰ ਜੀਤੀ ਸਿੱਧੂ ਨੂੰ ਮੇਅਰਸ਼ਿਪ ਤੋਂ ਹਟਾਉਣ ਦੀ ਤਿਆਰੀ

ਚੰਡੀਗੜ੍ਹ, 2 ਅਕਤੂਬਰ 2021 : ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਨਵੀਂ ਕੈਬਨਿਟ ਦੇ ਸੰਗਠਨ ਦੌਰਾਨ ਕਈ ਮੰਤਰੀ ਦੀ ਕੈਬਨਿਟ ‘ਚੋ ਛੁੱਟੀ ਕੀਤੀ ਸੀ | ਜਿਸ ਤੋਂ ਹੁਣ ਹੁਣ ਮੁਹਾਲੀ ਨਗਰ ਨਿਗਮ ਦੇ ਮੇਅਰ ਜੀਤੀ ਸਿੱਧੂ ਨੂੰ ਵੀ ਮੇਅਰਸ਼ਿਪ ਦੇ ਅਹੁਦੇ ਤੋਂ ਛੁੱਟੀ ਦੇਣ ਦੀ ਖ਼ਬਰ ਸਾਹਮਣੇ ਆਈ ਹੈ | ਹਾਲਾਂਕਿ ਇਹ ਵੀ ਕਿਹਾ ਜਾ ਰਿਹਾ ਹੈ ਕਿ 37 ਮੈਂਬਰਾਂ ਦੀ ਭਾਰੀ ਜਿੱਤ ਨਾਲ ਮੇਅਰ ਬਣੇ ਜੀਤੀ ਸਿੱਧੂ ਨੂੰ ਮੇਅਰਸ਼ਿਪ ਤੋਂ ਲਾਉਣਾ ਅਸੰਭਵ ਲੱਗਦਾ ਹੈ,ਪਰ ਫਿਰ ਵੀ ਕਿਆਸਰਾਈਆਂ ਲਗਾਈਆਂ ਜਾ ਰਹੀਆਂ ਹਨ,ਕਿ ਉਹਨਾਂ ਨੂੰ ਮੇਅਰਸ਼ਿਪ ਤੋਂ ਹਟਾਇਆ ਜਾਵੇਗਾ |