MLA T Raja Singh

ਪੈਗੰਬਰ ਮੁਹੰਮਦ ਟਿੱਪਣੀ ਮਾਮਲੇ ‘ਚ ਵਿਧਾਇਕ ਟੀ ਰਾਜਾ ਸਿੰਘ ਮੁੜ ਗ੍ਰਿਫ਼ਤਾਰ

ਚੰਡੀਗੜ੍ਹ 25 ਅਗਸਤ 2022: ਪੈਗੰਬਰ ਮੁਹੰਮਦ ਟਿੱਪਣੀ ਮਾਮਲੇ ਨੂੰ ਲੈ ਕੇ ਭਾਜਪਾ ਦੇ ਮੁਅੱਤਲ ਵਿਧਾਇਕ ਟੀ ਰਾਜਾ ਸਿੰਘ (MLA T Raja Singh) ਨੂੰ ਮੁੜ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਵਿਵਾਦਤ ਟਿੱਪਣੀ ਤੋਂ ਬਾਅਦ ਉਨ੍ਹਾਂ ਨੂੰ ਸਖ਼ਤ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਇਸ ਤੋਂ ਪਹਿਲਾਂ ਟੀ ਰਾਜਾ ਸਿੰਘ ਨੂੰ ਮੰਗਲਵਾਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਇਸ ਤੋਂ ਬਾਅਦ ਦੇਰ ਸ਼ਾਮ ਉਸ ਨੂੰ ਅਦਾਲਤ ਤੋਂ ਜ਼ਮਾਨਤ ਮਿਲ ਗਈ ਸੀ ।

ਇਸਦੇ ਨਾਲ ਹੀ ਅਦਾਲਤ ਵਲੋਂ ਜ਼ਮਾਨਤ ਤੋਂ ਬਾਅਦ ਹੈਦਰਾਬਾਦ ‘ਚ ਹੰਗਾਮਾ ਮਚ ਗਿਆ। ਜ਼ਮਾਨਤ ਦੇ ਵਿਰੋਧ ‘ਚ ਭੜਕੇ ਲੋਕਾਂ ਨੇ ਰਾਤ ਭਰ ਥਾਂ-ਥਾਂ ਪ੍ਰਦਰਸ਼ਨ ਕੀਤਾ। ਸੂਤਰਾਂ ਦੇ ਮੁਤਾਬਕ ਰਾਜਾ ਸਿੰਘ ਦੇ ਵਕੀਲ ਨੂੰ ਵੀ ਫੋਨ ’ਤੇ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈਆਂ ਹਨ ।

ਵਿਧਾਇਕ ਟੀ ਰਾਜਾ ਸਿੰਘ (MLA T Raja Singh) ਦੇ ਖ਼ਿਲਾਫ ਹੈਦਰਾਬਾਦ ਦੇ ਦਬੀਰਪੁਰਾ ਥਾਣੇ ਵਿੱਚ ਆਈਪੀਸੀ ਦੀਆਂ ਧਾਰਾਵਾਂ 295 (ਏ) ਅਤੇ 153 (ਏ) ਸਮੇਤ ਕਈ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਸੀ। ਅਦਾਲਤ ਨੇ ਪਹਿਲਾਂ ਉਸ ਨੂੰ 14 ਦਿਨਾਂ ਲਈ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਸੀ, ਪਰ ਬਾਅਦ ਵਿੱਚ ਹੁਕਮ ਵਾਪਸ ਲੈ ਕੇ ਉਸ ਨੂੰ ਜ਼ਮਾਨਤ ਦੇ ਦਿੱਤੀ।

Scroll to Top