Morena

Madhya Pradesh: ਮੁਰੈਨਾ ‘ਚ ਪਟਾਕਿਆਂ ਦੇ ਗੋਦਾਮ ‘ਚ ਜਬਰਦਸ਼ਤ ਧਮਾਕਾ, ਤਿੰਨ ਜਣਿਆਂ ਦੀ ਮੌਤ

ਚੰਡੀਗੜ੍ਹ 20 ਅਕਤੂਬਰ 2022: ਮੱਧ ਪ੍ਰਦੇਸ਼ ਦੇ ਮੁਰੈਨਾ (Morena) ‘ਚ ਵੀਰਵਾਰ ਨੂੰ ਪਟਾਕਿਆਂ ਦੇ ਗੋਦਾਮ ‘ਚ ਜਬਰਦਸ਼ਤ ਧਮਾਕਾ ਹੋਇਆ। ਇਸ ਹਾਦਸੇ ਵਿੱਚ ਤਿੰਨ ਜਣਿਆਂ ਦੀ ਮੌਤ ਹੋ ਗਈ ਅਤੇ ਸੱਤ ਜ਼ਖ਼ਮੀ ਹੋ ਦੱਸੇ ਜਾ ਰਹੇ ਹਨ । ਪ੍ਰਾਪਤ ਜਾਣਕਾਰੀ ਮੁਤਾਬਕ ਇਹ ਹਾਦਸਾ ਸਵੇਰੇ 11:30 ਵਜੇ ਦਾ ਦੱਸਿਆ ਜਾ ਰਿਹਾ ਹੈ। ਧਮਾਕਾ ਇਨ੍ਹਾਂ ਜ਼ਬਰਦਸਤ ਸੀ ਕਿ ਗੋਦਾਮ ਢਹਿ ਢੇਰੀ ਹੋ ਗਿਆ। ਇਸ ਗੋਦਾਮ ਵਿੱਚ ਕੁਝ ਕਿਰਾਏਦਾਰ ਰਹਿੰਦੇ ਸਨ, ਜਿਨ੍ਹਾਂ ਦੇ ਮਲਬੇ ਹੇਠਾਂ ਦੱਬੇ ਹੋਣ ਦਾ ਖਦਸ਼ਾ ਹੈ। ਫਿਲਹਾਲ ਰਾਹਤ ਅਤੇ ਬਚਾਅ ਕੰਮ ਜਾਰੀ ਹੈ।

ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਅਤੇ ਪ੍ਰਸ਼ਾਸਨ ਨੇ ਮੌਕੇ ‘ਤੇ ਪਹੁੰਚ ਕੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ। ਫਿਲਹਾਲ ਜ਼ਖਮੀਆਂ ਨੂੰ ਕੱਢਣ ਦਾ ਕੰਮ ਜਾਰੀ ਹੈ। ਜਾਣਕਾਰੀ ਮੁਤਾਬਕ ਬਾਨਮੌਰ ਨਗਰ ਦੇ ਜੈਤਪੁਰ ਰੋਡ ‘ਤੇ ਪਟਾਕਿਆਂ ਦਾ ਗੋਦਾਮ ਸਥਿਤ ਹੈ। ਇਹ ਪਟਾਕਿਆਂ ਦਾ ਗੋਦਾਮ ਰਿਹਾਇਸ਼ੀ ਇਲਾਕੇ ਵਿੱਚ ਸੀ।

ਚੰਬਲ ਰੇਂਜ ਦੇ ਆਈਜੀ ਰਾਕੇਸ਼ ਚਾਵਲਾ ਨੇ ਦੱਸਿਆ ਕਿ ਬਾਨਮੌਰ ਥਾਣਾ ਖੇਤਰ ‘ਚ ਗੈਰ-ਕਾਨੂੰਨੀ ਪਟਾਕਾ ਫੈਕਟਰੀ ‘ਚ ਧਮਾਕਾ ਹੋਇਆ ਹੈ। ਇਸ ਵਿੱਚ ਤਿੰਨ ਜਣਿਆਂ ਦੀ ਮੌਤ ਹੋ ਗਈ ਹੈ, ਜਦੋਂ ਕਿ ਇੱਕ ਲਾਪਤਾ ਹੈ। ਮਲਬੇ ਹੇਠ ਦੱਬੇ ਸੱਤ ਜਣੇ ਜ਼ਖ਼ਮੀ ਹੋ ਗਏ ਹਨ । ਮਲਬੇ ਹੇਠ ਕੁਝ ਹੋਰ ਵਿਅਕਤੀਆਂ ਦੇ ਦੱਬੇ ਹੋਣ ਦਾ ਖਦਸ਼ਾ ਹੈ। ਪੁਲਿਸ ਅਤੇ ਪ੍ਰਸ਼ਾਸਨ ਵਲੋਂ ਬਚਾਅ ਕਾਰਜ ਜਾਰੀ ਹੈ।

Scroll to Top