ਜਾਣੋ ਦਿਲ ਨੂੰ ਮਜ਼ਬੂਤ

ਜਾਣੋ ਦਿਲ ਨੂੰ ਮਜ਼ਬੂਤ ​​ਤੇ ਤੰਦਰੁਸਤ ਰੱਖਣ ਲਈ ਕੀ ਕਰਨਾ ਚਾਹੀਦਾ ਹੈ

ਚੰਡੀਗੜ੍ਹ ,9 ਅਗਸਤ 2021 : ਹਰ ਕੋਈ ਆਪਣੇ -ਆਪ ਨੂੰ ਤੰਦਰੁਸਤ ਰੱਖਣਾ ਚਾਹੁੰਦਾ ਹੈ ਪਰ ਤੰਦਰੁਸਤ ਰਹਿਣ ਦੇ ਲਈ ਕੁਝ  ਜਰੂਰੀ ਗੱਲਾਂ ਦਾ ਧਿਆਨ ਰੱਖਣਾ ਵੀ ਜਰੂਰੁ ਹੁੰਦਾ ਹੈ ,ਸਰੀਰ ਨੂੰ ਤੰਦਰੁਸਤ ਤੇ ਮਜ਼ਬੂਤ ਰੱਖਣ ਲਈ ਚੰਗਾ ਖਾਣ-ਪੀਣ ਦੇ ਨਾਲ ਨਾਲ ਕਸਰਤ ਕਰਨਾ ਵੀ ਬਹੁਤ ਜਰੂਰੀ ਹੁੰਦਾ ਹੈ | ਦਿਲ ਨੂੰ ਮਜ਼ਬੂਤ ਤੇ ਤੰਦਰੁਸਤ ਰੱਖਣ ਲਈ ਕਸਰਤ ਕਰਨੀ ਚਾਹੀਦੀ ਹੈ ਕਿਉਂਕਿ ਕਸਰਤ ਕਰਨ ਨਾਲ ਦਿਲ ਦੀਆਂ ਮਾਸਪੇਸ਼ੀਆਂ ਮਜ਼ਬੂਤ ਰਹਿੰਦੀਆਂ ਹਨ | ਇਸ ਨਾਲ ਬਲੱਡ ਪ੍ਰੈਸ਼ਰ ,ਬਲੱਡ ਸ਼ੂਗਰ ,ਕੋਲੈਸਟ੍ਰੋਲ ਕੰਟਰੋਲ ਵਿੱਚ ਰਹਿੰਦੇ ਹਨ ਅਤੇ ਹਾਰਟ ਅਟੈਕ ਦਾ ਖ਼ਤਰਾ ਵੀ ਘੱਟ ਜਾਂਦਾ ਹੈ |

 

 

ਸਾਈਕਲਿੰਗ :- ਸਾਈਕਲਿੰਗ ਕਰਨਾ ਸਰੀਰ ਲਈ ਬੇਹੱਦ ਲਾਭਦਾਇਕ ਹੁੰਦਾ ਹੈ |ਇਸ ਨਾਲ ਸਰੀਰ ਦੇ ਜੋੜ ਮਜਬੂਤ ਰਹਿੰਦੇ ਹਨ | ਲੱਤਾਂ ਦੀਆਂ ਮਾਸਪੇਸ਼ੀਆਂ ਤੰਦਰੁਸਤ ਰਹਿੰਦੀਆਂ ਹਨ | ਸਾਈਕਲ ਚਲਾਉਣ ਨਾਲ ਖੂਨ ਚਲਦਾ ਰਹਿੰਦਾ ਹੈ ,ਜੋ ਕਿ ਦਿਲ ਮਜ਼ਬੂਤ ਤੇ ਤੰਦਰੁਸਤ ਰੱਖਣ ਲਈ ਬੇਹੱਦ ਫਾਇਦੇਮੰਦ ਹੁੰਦਾ ਹੈ

ਸੈਰ ਕਰੋ-:-  ਸੈਰ ਕਰਦੇ ਸਮੇਂ ਤੇਜ਼ ਚੱਲਣ ਨਾਲ ਦਿਲ ਤੰਦਰੁਸਤ ਰਹਿੰਦਾ ਹੈ | ਸਰੀਰ ਦੇ ਵਿੱਚ ਬਲੱਡ ਚਲਦਾ ਰਹਿੰਦਾ ਹੈ ,ਜਿਸ ਨਾਲ ਹਾਰਟ ਅਟੈਕ ਵਰਗੀਆਂ ਬਿਮਾਰੀਆਂ ਤੋਂ ਵੀ ਬਚਿਆ ਜਾ ਸਕਦਾ ਹੈ |ਕਿਸੇ ਵੀ ਸਮੇਂ ਸੈਰ ਕੀਤੀ ਜਾ ਸਕਦੀ ਹੈ ,ਸਵੇਰ, ਸ਼ਾਮ ਜਾਂ ਰਾਤ ਦਾ ਸਮਾਂ ਹੋਵੇ | ਹਰ ਵੇਲੇ ਕੀਤੀ ਸੈਰ ਸਰੀਰ ਲਈ ਫਾਇਦੇਮੰਦ ਹੁੰਦੀ ਹੈ |

ਜਾਣੋ ਦਿਲ ਨੂੰ ਮਜ਼ਬੂਤ

 ਯੋਗਾ:- ਯੋਗਾ ਕਰਨ ਨਾਲ  ਦਿਲ ਮਜ਼ਬੂਤ  ਤੰਦਰੁਸਤ ਤੇ ਦਿਮਾਗ ਸ਼ਾਂਤ ਰਹਿੰਦਾ ਹੈ | ਕਿਉਂਕਿ ਯੋਗਾ ਕਰਦੇ ਸਮੇਂ ਅਸੀਂ ਵੱਖ-ਵੱਖ ਆਸਨ ਕਰਦੇ ਹਾਂ ਜੋ ਸਾਡੇ ਸਰੀਰ ਲਈ ਬਹੁਤ ਫਾਇਦੇਮੰਦ ਤੇ ਜਰੂਰੀ ਹੁੰਦੇ ਹਨ | ਦਿਲ ਨੂੰ ਤੰਦਰੁਸਤ ਰੱਖਣ ਤੇ ਹਾਰਟ ਅਟੈਕ ਤੋਂ ਬਚਾਉਣ ਲਈ ਯੋਗਾ ਕਰਨਾ ਬਹੁਤ ਜਰੂਰੀ ਹੁੰਦਾ ਹੈ |

Scroll to Top