ਚੰਡੀਗੜ੍ਹ ,29 ਜੁਲਾਈ :ਅੱਖਾਂ ਨੂੰ ਖ਼ੂਬਸੂਰਤੀ ਦਾ ਗਹਿਣਾ ਮੰਨਿਆ ਜਾਂਦਾ ਹੈ ਤੇ ਇਸ ਲਈ ਇਨ੍ਹਾਂ ਦਾ ਸੇਹਤਮੰਦ ਹੋਣਾ ਬਹੁਤ ਜਰੂਰੀ ਹੁੰਦਾ ਹੈ|ਅੱਖਾਂ ਨੂੰ ਤੰਦਰੁਸਤ ਰੱਖਣ ਲਈ ਸਾਨੂੰ ਵਧੀਆ ਖਾਣ-ਪੀਣ ਵੱਲ ਧਿਆਨ ਤੇ ਫ਼ੋਨ ,ਕੰਪਿਊਟਰ ਦੀ ਘੱਟ ਵਰਤੋਂ ਕਰਨ ਲਈ ਕਿਹਾ ਜਾਂਦਾ ਹੈ |ਪਰ ਅੱਜ ਉਹ ਸਮਾਂ ਜਦ ਹਰ ਇਕ ਇਨਸਾਨ ਪੜਾਈ ਤੋਂ ਲੈ ਕੇ ਕੰਮਕਾਜ ਸਭ ਕੁਝ ਕੰਪਿਊਟਰ ,ਲੈਪਟਾਪ ਤੇ ਫ਼ੋਨ ਤੇ ਕਰਦਾ ਹੈ | ਇਸ ਲਈ ਸਾਨੂੰ ਆਪਣੀਆਂ ਅੱਖਾਂ ਨੂੰ ਸੇਹਤਮੰਦ ਰੱਖਣ ਦੇ ਲਈ ਆਪਣੀ ਖਾਦ-ਖੁਰਾਕ ਤੇ ਧਿਆਨ ਦੇਣ ਦੀ ਲੋੜ ਹੈ ਕਿਉਂਕਿ ਸਕ੍ਰੀਨ ਦੇ ਸਾਹਮਣੇ ਲਗਾਤਾਰ ਬੈਠਣ ਨਾਲ ਅੱਖਾਂ ਕਮਜ਼ੋਰ ਹੋ ਜਾਂਦੀਆਂ ਹਨ ਤੇ ਫਿਰ ਸਾਨੂੰ ਅੱਖ ਦੀ ਰੋਸ਼ਨੀ ਵਧਾਉਣ ਲਈ ਐਨਕਾਂ ਦੀ ਵਰਤੋਂ ਕਰਨੀ ਪੈਂਦੀ ਹੈ ।
ਐਨਕ ਲੈ ਕੇ ਅਸੀਂ ਆਪਣੀ ਨਜ਼ਰ ਤਾਂ ਵਧ ਸਕਦੇ ਹਾਂ ਪਰ ਸਿਰਫ ਓਦੋ ਤੱਕ ਜਦੋ ਤੱਕ ਐਨਕ ਲਗਾਈ ਹੋਈ ਹੈ।ਜਦੋ ਐਨਕ ਨਹੀਂ ਲਗਾਉਂਦੇ ਤਾਂ ਘੱਟ ਨਜ਼ਰ ਵਾਲੀ ਪ੍ਰੇਸ਼ਾਨੀ ਫਿਰ ਆ ਜਾਂਦੀ ਹੈ | ਇਸ ਲਈ ਜੇ ਤੁਸੀਂ ਆਪਣੀ ਰੋਸ਼ਨੀ ਹਮੇਸ਼ਾ ਲਈ ਵਧਾਉਣਾ ਦੇ ਚਾਹਵਾਨ ਹੋ ਤਾਂ ਤੁਸੀਂ ਘਰੇਲੂ ਨੁਸਖਿਆਂ ਦੇ ਨਾਲ ਆਪਣੀ ਨਜ਼ਰ ਵਧਾ ਸਕਦੇ ਹੋ |ਆਓ ਜਾਣਦੇ ਹਾਂ ਘਰੇਲੂ ਨੁਸਖਿਆਂ ਬਾਰੇ ,ਇਹ ਘਰੇਲੂ ਨੁਸਖੇ ਬਹੁਤ ਆਸਾਨ ਹਨ ,ਕਿਉਂਕਿ ਤੁਹਾਨੂੰ ਇਹਨਾਂ ਘਰੇਲੂ ਨੁਸਖਿਆਂ ‘ਚ ਸਿਰਫ ਜੂਸ ਹੀ ਬਣਾ ਕੇ ਪੀਣਾ ਹੋਵੇਗਾ |
- {ਪਾਲਕ ਦਾ ਜੂਸ} ਪਾਲਕ ਦਾ ਜੂਸ ਵੀ ਅੱਖਾਂ ਦੀ ਰੋਸ਼ਨੀ ਵਧਾਉਣਾ ਦਾ ਕੰਮ ਕਰਦਾ ਹਾਂ ਕਿਉਂਕਿ ਹਰੀਆਂ ਪੱਤੇਦਾਰ ਸਬਜ਼ੀਆਂ ਤਾਂ ਸਿਹਤ ਲਈ ਫਾਇਦੇਮੰਦ ਹੁੰਦੀਆਂ ਹੀ ਹਨ। ਪਾਲਕ ਦੇ ਜੂਸ ਨਾਲ ਤੁਸੀ ਪਾਲਕ ਦੀ ਸਬਜ਼ੀ ਵੀ ਬਣਾ ਕੇ ਖਾ ਸਕਦੇ ਹੋ | ਪਾਲਕ ‘ਚ ਵਿਟਾਮਿਨ ਏ ਤੋਂ ਇਲਾਵਾ ਵਿਟਾਮਿਨ ਸੀ, ਵਿਟਾਮਿਨ ਕੇ, ਮੈਗਨੀਸ਼ੀਅਮ, ਮੈਂਗਨੀਜ਼ ਅਤੇ ਆਇਰਨ ਦੀ ਕਾਫੀ ਮਾਤਰਾ ਹੁੰਦੀ ਹੈ।
- {ਆਂਵਲਾ ਜੂਸ} ਆਂਵਲੇ ਦਾ ਜੂਸ ਅੱਖਾਂ ਦੀ ਰੌਸ਼ਨੀ ਵਧਾਉਣ ਲਈ ਬਹੁਤ ਫਾਇਦੇਮੰਦ ਮੰਨਿਆ ਹੈ ਕਿਉਂਕਿ ਇਸ ‘ਚ ਵਿਟਾਮਿਨ “ਸੀ” ਦੀ ਮਾਤਰਾ ਬਹੁਤ ਭਰਪੂਰ ਹੁੰਦੀ ਹੈ ਜੋ ਅੱਖਾਂ ਦੀ ਰੌਸ਼ਨੀ ਵਧਾਉਣ ‘ਚ ਮਦਦਗਾਰ ਸਾਬਿਤ ਹੁੰਦਾ ਹੈ | ਆਂਵਲਾ ਨੂੰ ਤੁਸੀ ਕਿਸੇ ਵੀ ਤਰੀਕੇ ਨਾਲ ਇਸਤੇਮਾਲ ਕਰ ਸਕਦੇ ਹੋ |
- {ਗਾਜਰ ਦਾ ਜੂਸ} ਅੱਖਾਂ ਦੀ ਰੋਸ਼ਨੀ ਵਧਾਉਣ ਲਈ ਤੁਸੀਂ ਗਾਜਰ ਦਾ ਜੂਸ ਪੀ ਸਕਦੇ ਹੋ ,ਕਿਉਂਕਿ ਗਾਜਰ ਦੇ ਜੂਸ ‘ਚ ਵਿਟਾਮਿਨ “ਏ” ਹੁੰਦਾ ਹੈ |ਜੋ ਅੱਖਾਂ ਦੀ ਰੈਟਿਨਲ ਸਿਹਤ ਨੂੰ ਸੁਧਾਰਨ ਵਿੱਚ ਮਦਦ ਕਰਦਾ ਹੈ|ਗਾਜਰ ਦੇ ਨਾਲ ਤੁਸੀ ਟਮਾਟਰ ਵੀ ਮਿਕ੍ਸ ਕਰਕੇ ਪੀ ਸਕਦੇ ਹੋ ,ਇਸ ਜੂਸ ਨੂੰ ਤੁਸੀ ਸਵੇਰ ਵੇਲੇ ਪੀ ਸਕਦੇ ਹੋ |
ਤੁਹਾਨੂੰ ਦੱਸਦਈਏ ਕਿ ਕੋਈ ਵੀ ਜੂਸ ਪੀਣ ਨਾਲ ਜੇ ਤੁਹਾਨੂੰ ਕਿਸੇ ਵੀ ਤਰਾਂ ਦੀ ਮੁਸ਼ਕਿਲ ਆਉਂਦੀ ਹੈ ਤਾਂ ਮਾਹਿਰ ਨਾਲ ਤੁਰੰਤ ਸੰਪਰਕ ਕਰੋ ,ਜਾ ਜੂਸ ਦਾ ਇਸਤਮਾਲ ਕਰਨ ਤੋਂ ਪਹਿਲਾ ਹੀ ਮਾਹਿਰ ਦੀ ਸਲਾਹ ਜਰੂਰ ਲਵੋ |