ਚੰਡੀਗੜ੍ਹ 24 ਜਨਵਰੀ 2024: ਨਵਜੋਤ ਸਿੰਘ ਸਿੱਧੂ (Navjot Sidhu) ਵਲੋਂ ਪ੍ਰੈੱਸ ਵਾਰਤਾ ਦੌਰਾਨ ਆਮ ਆਦਮੀ ਪਾਰਟੀ ‘ਤੇ ਨਿਸ਼ਾਨਾ ਸਾਧਿਆ, ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਦੇ ਚਿਹਰੇ ਨੂੰ ਲੈ ਕੇ ਆਪ ਵਲੋਂ ਜੋ ਅੰਕੜੇ ਦਿਖਾਏ ਜਾ ਰਹੇ ਹਨ ਉਹ ਤਾਂ ਕੰਪਿਊਟਰ ਵੀ ਨਹੀਂ ਦਿਖਾ ਸਕਦਾ | ਇਸਦੇ ਨਾਲ ਹੀ ਨਵਜੋਤ ਸਿੱਧੂ (Navjot Sidhu) ਦਾ ਕਹਿਣਾ ਸੀ ਕਿ ਅਸੀਂ ਚੋਣ ਕਮਿਸ਼ਨ ਨੂੰ ਇਸ ਬਾਰੇ ਸ਼ਿਕਾਇਤ ਲਿੱਖ ਰਹੇ ਹਾਂ | ਸਿੱਧੂ ਦਾ ਕਹਿਣਾ ਸੀ ਕਿ ਇਸ ਝੂਠ ਲਈ ਕੇਜਰੀਵਾਲ ਨੂੰ ਪੰਜਾਬ ਤੋਂ ਮੁਆਫ਼ੀ ਮੰਗਣੀ ਚਾਹੀਦੀ ਹੈ | ਆਮ ਆਦਮੀ ਪਾਰਟੀ ਨੂੰ ਨਿਸ਼ਾਨੇ ‘ਤੇ ਲੈਂਦੇ ਹੋਏ ਸਿੱਧੂ ਵਲੋਂ ਕਿਹਾ ਗਿਆ ਕਿ ‘ਆਪ’ ਦਾ ਸੀ. ਐੱਮ. ਫੇਸ ਸਕੈਮ ਹੈ ਅਤੇ 4 ਦਿਨਾਂ ਵਿਚ 21 ਲੱਖ ਫ਼ੋਨ ਆਉਣੇ ਅਸੰਭਵ ਹਨ | ਇਸ ਮੌਕੇ ਉਨ੍ਹਾਂ ਦਾ ਕਹਿਣਾ ਸੀ ਕਿ ਮੈਂ ਆਪ ਵਾਲਿਆਂ ਦਾ ਮਾਖੌਟਾ ਉਤਾਰ ਦੇਵਾਂਗਾ | ਉਨ੍ਹਾਂ ਦਾ ਕਹਿਣਾ ਸੀ ਕਿ ‘ਆਪ’ ਨੇ ਪੰਜਾਬ ਨੂੰ ਬੇਵਕੂਫ਼ ਬਣਾਇਆ ਹੈ |
July 7, 2024 9:06 am