ਗਿਆਨੀ ਹਰਪ੍ਰੀਤ ਸਿੰਘ

ਜ਼ੈੱਡ ਸੁਰੱਖਿਆ ਦੇਣ ਦੇ ਫ਼ੈਸਲੇ ‘ਤੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦਾ ਬਿਆਨ ਆਇਆ ਸਾਹਮਣੇ

ਚੰਡੀਗੜ੍ਹ 03 ਜੂਨ 2022: ਕੇਂਦਰ ਸਰਕਾਰ ਵਲੋਂ ਜ਼ੈੱਡ ਸੁਰੱਖਿਆ ਦੇਣ ਦੇ ਫ਼ੈਸਲੇ ‘ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਬਿਆਨ ਸਾਹਮਣੇ ਆਇਆ ਹੈ ।ਇਸ ਦੌਰਾਨ ਜਥੇਦਾਰ ਨੇ ਕੇਂਦਰ ਸਰਕਾਰ ਵੱਲੋਂ ਜ਼ੈੱਡ ਸੁਰੱਖਿਆ ਦੇਣ ਦਾ ਧੰਨਵਾਦ ਕਰਦਿਆਂ ਇਸ ਪ੍ਰਸਤਾਵ ਨੂੰ ਵਾਪਸ ਲੈਣ ਦੀ ਅਪੀਲ ਕੀਤੀ ਹੈ ।

ਜਥੇਦਾਰ ਨੇ ਕਿਹਾ ਉਨ੍ਹਾਂ ਨੂੰ ਸਿੱਖੀ ਦਾ ਪ੍ਰਚਾਰ ਲਈ ਦੇਸ਼-ਵਿਦੇਸ਼ ਵਿੱਚ ਜਾਣਾ ਹੁੰਦਾ ਹੈ, ਕਈ ਵਾਰ ਸਿੱਖ ਸੰਗਤਾਂ ਦੇ ਘਰ ਵੀ ਰੁਕਣਾ ਹੁੰਦਾ ਹੈ | ਇਸ ਕਾਰਨ ਉਹਨਾਂ ਲਈ ਜ਼ੈੱਡ ਸੁਰੱਖਿਆ ਰੱਖਣੀ ਅਸੰਭਵ ਹੈ। ਉਨ੍ਹਾਂ ਕਿਹਾ ਕਿ ਮੈ ਭਾਰਤ ਸਰਕਾਰ ਦੀਆਂ ਭਾਵਨਾਵਾਂ ਦਾ ਸਤਿਕਾਰ ਕਰਦਾ ਹਾਂ | ਉਨ੍ਹਾਂ ਨੇ ਇਸ ਫੈਸਲੇ ਨੂੰ ਵਾਪਸ ਲੈਣ ਦੀ ਅਪੀਲ ਕੀਤੀ ਤਾਂ ਜੋ ਸਿੱਖ ਸੰਗਤਾਂ ‘ਚ ਵਿਚਰ ਸਕਾਂ |

Scroll to Top