ਊਧਮਪੁਰ

Jammu and Kashmir: ਊਧਮਪੁਰ ‘ਚ ਹੋਏ ਧਮਾਕੇ ਦੀ ਐਨਆਈਏ (NIA) ਕਰੇਗੀ ਜਾਂਚ

ਚੰਡੀਗੜ੍ਹ 09 ਮਾਰਚ 2022: ਜੰਮੂ-ਕਸ਼ਮੀਰ ਦੇ ਊਧਮਪੁਰ (Udhampur) ਸ਼ਹਿਰ ਦੇ ਸਲਾਥੀਆ ਚੌਕ ‘ਚ ਅੱਜ ਯਾਨੀ ਬੁੱਧਵਾਰ ਦੁਪਹਿਰ ਨੂੰ ਇੱਕ ਧਮਾਕੇ ਦੀ ਲਪੇਟ ‘ਚ ਆਉਣ ਕਾਰਨ ਇਕ ਜਣੇ ਦੀ ਮੌਤ ਅਤੇ 14 ਜਣੇ ਜ਼ਖਮੀ ਹੋ ਗਏ ਹਨ।ਧਮਾਕੇ ਦੀ ਸੂਚਨਾ ਮਿਲਦੇ ਹੀ ਪੁਲਸ ਦੇ ਉੱਚ ਅਧਿਕਾਰੀ, ਸੈਨਾ ਅਧਿਕਾਰੀ ਅਤੇ ਜਵਾਨ ਵੀ ਮੌਕੇ ‘ਤੇ ਪਹੁੰਚ ਗਏ ਅਤੇ ਜਾਂਚ ਸ਼ੁਰੂ ਕਰ ਦਿੱਤੀ। ਧਮਾਕੇ ‘ਚ ਗੰਭੀਰ ਜ਼ਖਮੀ ਹੋਏ ਇਕ ਵਿਅਕਤੀ ਦੀ ਪਛਾਣ ਹੀਰਾ ਲਾਲ ਵਾਸੀ ਰਾਜਸਥਾਨ ਵਜੋਂ ਹੋਈ ਹੈ। ਉਹ ਮੋਬਾਈਲ ਦੀ ਦੁਕਾਨ ‘ਤੇ ਕੰਮ ਕਰਦਾ ਸੀ।

Udhampur Blast

ਇਸ ਦੌਰਾਨ ਮਿੰਨੀ ਆਈਈਡੀ ਊਧਮਪੁਰ ਧਮਾਕੇ ਦੀ ਜਾਂਚ ਲਈ ਐਨਆਈਏ (NIA) ਦੀ ਟੀਮ ਪਹੁੰਚ ਗਈ ਹੈ। ਇਸ ਦੀ ਅਗਵਾਈ ਐਸਐਸਪੀ ਰਾਜੀਵ ਪਾਂਡੇ ਕਰ ਰਹੇ ਹਨ। ਇਹ ਸੁਰੱਖਿਆ ਦੇ ਲਿਹਾਜ਼ ਨਾਲ ਬਹੁਤ ਹੀ ਸੰਵੇਦਨਸ਼ੀਲ ਇਲਾਕਾ ਹੈ ਅਤੇ ਇਸ ਦੇ ਨੇੜੇ ਹੀ ਤਹਿਸੀਲ ਦਫ਼ਤਰ ਵੀ ਹੈ , ਪਰ ਇੱਥੇ ਆਮ ਦਿਨ ਕਿਸੇ ਵੀ ਤਰ੍ਹਾਂ ਦੀ ਸੁਰੱਖਿਆ ਨਹੀਂ ਹੁੰਦੀ ਅਤੇ ਸੰਭਵ ਹੈ ਕਿ ਇਸੇ ਦਾ ਫਾਇਦਾ ਉਠਾ ਕੇ ਅੱਤਵਾਦੀ ਇਸ ਵਾਰਦਾਤ ਨੂੰ ਅੰਜਾਮ ਦੇਣ ਵਿਚ ਸਫਲ ਹੋ ਗਏ।

Scroll to Top