PV Sindhu

ਇੰਡੋਨੇਸ਼ੀਆ ਓਪਨ : ਪੀ.ਵੀ. ਸਿੰਧੂ ਨੇ ਸਿਮ ਯੁਜੀਨ ਨੂੰ ਹਰਾ ਕੇ ਸੈਮੀਫਾਈਨਲ ‘ਚ ਬਣਾਈ ਜਗ੍ਹਾ

ਚੰਡੀਗੜ੍ਹ 27 ਨਵੰਬਰ 2021: ਦੋ ਵਾਰ ਓਲੰਪਿਕ ਤਗ਼ਮਾ ਜੇਤੂ ਪੀ.ਵੀ. ਸਿੰਧੂ ਨੇ ਇੰਡੋਨੇਸ਼ੀਆ ਓਪਨ ਸੁਪਰ 1000 ਬੈਡਮਿੰਟਨ ਟੂਰਨਾਮੈਂਟ ਦੇ ਮਹਿਲਾ ਸਿੰਗਲਜ਼ ‘ਚ ਇੱਕ ਹੋਰ ਸ਼ਾਨਦਾਰ ਜਿੱਤ ਨਾਲ ਸੈਮੀਫਾਈਨਲ ਵਿੱਚ ਜਗ੍ਹਾ ਬਣਾ ਲਈ ਹੈ |ਪੀ.ਵੀ. ਸਿੰਧੂ ਨੇ ਇਸ ਮੈਚ ਵਿੱਚ ਦੱਖਣੀ ਕੋਰੀਆ ਦੀ ਸਿਮ ਯੁਜੀਨ ਨੂੰ ਹਰਾ ਇਸ ਜਿੱਤ ਹਾਹਾਸਿਲ ਕੀਤੀ ,ਉਨ੍ਹਾਂ ਨੇ ਕੇ ਇੱਕ ਗੇਮ ਗੁਆਉਣ ਤੋਂ ਬਾਅਦ ਮੈਚ ਵਿਚ ਵਾਪਸੀ ਕਰਦਿਆਂ ਸਿਮ ਯੁਜੀਨ ਨੂੰ ਮਾਤ ਦਿੱਤੀ। ਇਸ ਮੈਚ ਵਿੱਚ ਵਿੱਚ ਪੀ.ਵੀ. ਸਿੰਧੂ ਨੇ ਯੂਜਿਨ ਨੂੰ 14.21, 21.19, 21.14 ਨਾਲ ਹਰਾਇਆ। ਅਗਲੇ ਮੈਚ ਵਿੱਚ ਸਿੰਧੂ ਦਾ ਸਾਹਮਣਾ ਹੁਣ ਜਾਪਾਨ ਦੀ ਅਸੁਕਾ ਤਾਕਾਹਾਸ਼ੀ ਅਤੇ ਦੂਜੀ ਸਥਾਨ ਪ੍ਰਾਪਤ ਥਾਈਲੈਂਡ ਦੀ ਖਿਡਾਰਨ ਇੰਤਾਨੋਨ ਰਤਚਾਨੋਕ ਵਿਚਕਾਰ ਹੋਣ ਵਾਲੇ ਦੂਜੇ ਕੁਆਰਟਰ ਫਾਈਨਲ ਮੁਕਾਬਲੇ ਦੀ ਜੇਤੂ ਨਾਲ ਹੋਵੇਗਾ।

Scroll to Top