Ukraine

ਅੰਮ੍ਰਿਤਸਰ ‘ਚ ਭਾਰਤ ਦੇ ਸਾਬਕਾ ਫ਼ੌਜੀਆਂ ਨੇ ਯੂਕਰੇਨ ਜਾਣ ਲਈ ਭਾਰਤ ਸਰਕਾਰ ਤੋਂ ਮੰਗੀ ਪਰਮਿਸ਼ਨ

ਰਸ਼ੀਆ ਤੇ ਯੂਕਰੇਨ ( Russia and Ukraine)  ਵਿਚਾਲੇ ਚੱਲ ਰਹੀ ਜੰਗ ਨੇ ਯੂਕਰੇਨ ਦੇ ਹਾਲਾਤ ਬਦ ਤੋਂ ਬਦਤਰ ਕਰ ਦਿੱਤੇ ਹਨ ਅਤੇ ਯੂਕਰੇਨ ਵੱਲੋਂ ਵੀ ਹੁਣ ਹਰ ਇਕ ਦੇਸ਼ ਕੋਲੋਂ ਮਦਦ ਮੰਗੀ ਜਾ ਰਹੀ ਹੈ। ਦੂਜੇ ਪਾਸੇ ਯੂਕਰੇਨ (Ukraine) ਦੇ ਨਾਗਰਿਕ ਵੀ ਹੁਣ ਮੈਦਾਨ-ਏ-ਜੰਗ ‘ਚ ਉਤਰ ਆਏ ਹਨ ਅਤੇ ਭਾਰਤ ‘ਚ ਵੀ ਕਈ ਲੋਕ ਯੂਕਰੇਨ ਜਾ ਕੇ ਯੂਕਰੇਨ (Ukraine) ਦਾ ਸਾਥ ਦੇਣ ਦੀ ਗੱਲ ਕਰਦੇ ਹੋਏ ਦਿਖਾਈ ਦੇ ਰਹੇ ਹਨ।

ਜਿਸ ਦੇ ਚਲਦੇ ਅੰਮ੍ਰਿਤਸਰ ਤੋਂ ਕੁਝ ਸਾਬਕਾ ਫ਼ੌਜੀਆਂ ਵੱਲੋਂ ਭਾਰਤ ਸਰਕਾਰ ਕੋਲੋਂ ਮੰਗ ਕੀਤੀ ਗਈ ਕਿ ਉਹ ਯੂਕਰੇਨ ਚ ਜਾ ਕੇ ਲੜਾਈ ਲੜਨਗੇ ਤੇ ਯੂਕਰੇਨ ਦਾ ਸਾਥ ਦੇਣਗੇ ਤਾਂ ਇਸ ਲਈ ਭਾਰਤ ਸਰਕਾਰ ਉਨ੍ਹਾਂ ਨੂੰ ਯੂਕਰੇਨ (Ukraine) ਜਾਣ ਦੀ ਇਜਾਜ਼ਤ ਦੇਵੇ।

ਇਸ ਦੇ ਨਾਲ ਹੀ ਸਾਬਕਾ ਫ਼ੌਜੀਆਂ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਅਸੀਂ ਹਮੇਸ਼ਾ ਹੀ ਜੰਗ ਚ ਜਾਣ ਲਈ ਤਿਆਰ ਬੈਠੇ ਹਾਂ ਅਗਰ ਕਿਸੇ ਦੇਸ਼ ਨੂੰ ਵੀ ਸਾਡੀ ਮਦਦ ਦੀ ਲੋੜ ਹੈ ਤਾਂ ਅਸੀਂ ਉਨ੍ਹਾਂ ਦੀ ਮਦਦ ਜ਼ਰੂਰ ਕਰਾਂਗੇ । ਸਾਨੂੰ ਭਾਰਤ ਸਰਕਾਰ (Indian Govt) ਇਜਾਜ਼ਤ ਦੇਵੇ ਤਾਂ ਅਸੀ ਯੂਕਰੇਨ ‘ਚ ਜਾ ਕੇ ਯੂਕਰੇਨ (Ukraine) ਦਾ ਸਾਥ ਦੇਵਾਂਗੇ ਤੇ ਉਥੋਂ ਦੇ ਨਾਗਰਿਕਾਂ ਨੂੰ ਬਚਾਉਣ ਲਈ ਪੂਰੀ ਕੋਸ਼ਿਸ਼ ਕਰਾਂਗੇ।

ਜ਼ਿਕਰਯੋਗ ਹੈ ਕਿ ਇੱਕ ਹਫ਼ਤੇ ਤੋਂ ਵੱਧ ਦਾ ਸਮਾਂ ਹੋ ਗਿਆ ਰਸ਼ੀਆ ਤੇ ਯੂਕਰੇਨ ਵਿਚਾਲੇ ਜੰਗ ਲੱਗੀ ਹੋਈ ਹੈ ਅਤੇ ਇਸ ਦੌਰਾਨ ਗੋਲੀਬਾਰੀ ਵੀ ਕੀਤੀ ਜਾ ਰਹੀ ਹੈ । ਜਿਸ ਦੇ ਚੱਲਦੇ ਬਹੁਤ ਸਾਰੇ ਭਾਰਤੀ ਨਾਗਰਿਕ ਕਈ ਯੂਕਰੇਨ ‘ਚ ਫਸੇ ਹੋਏ ਹਨ। ਜਿਨ੍ਹਾਂ ਦੇ ਪਰਿਵਾਰ ਨੂੰ ਉਨ੍ਹਾਂ ਦੀ ਚਿੰਤਾ ਸਤਾ ਰਹੀ ਹੈ ਤੇ ਦੂਜੇ ਪਾਸੇ ਯੂਕਰੇਨ (Ukraine)  ਸਰਕਾਰ ਨੇ ਹਰ ਇੱਕ ਦੇਸ਼ ਕੋਲੋਂ ਮਦਦ ਦੀ ਗੁਹਾਰ ਲਗਾਈ ਹੈ ਅਤੇ ਉਨ੍ਹਾਂ ਕਿਹਾ ਕਿ ਕੋਈ ਵੀ ਨਾਗਰਿਕ ਯੂਕਰੇਨ (Ukraine)  ਆ ਕੇ ਯੂਕਰੇਨ ਦਾ ਸਾਥ ਦੇਣਾ ਚਾਹੁੰਦਾ ਹਾਂ ਤਾਂ ਉਸ ਨੂੰ ਵੀਜ਼ੇ ਦੀ ਵੀ ਲੋੜ ਨਹੀਂ ਜਿਸ ਦੇ ਚਲਦੇ ਸੋਸ਼ਲ ਮੀਡੀਆ ਤੇ ਬਹੁਤ ਸਾਰੇ ਲੋਕ ਯੂਕਰੇਨ (Ukraine)  ਜਾਣ ਦੀਆਂ ਗੱਲਾਂ ਕਰ ਰਹੇ ਹਨ ਅਤੇ ਹੁਣ ਅੰਮ੍ਰਿਤਸਰ ਤੋਂ ਇਹ ਸਾਬਕਾ ਫੌਜੀ ਵੀ ਯੂਕਰੇਨ ਜਾ ਕੇ ਯੂਕਰੇਨ ਦਾ ਸਾਥ ਦੇਣ ਦੀ ਗੱਲ ਕਰ ਰਹੇ ਹਨ ਤੇ ਭਾਰਤ ਸਰਕਾਰ ਤੋਂ ਯੂਕਰੇਨ (Ukraine)  ਜਾਣ ਦੀ ਇਜਾਜ਼ਤ ਮੰਗ ਰਹੇ ਹਨ।

Scroll to Top