Indian team

IND vs SA: ਭਾਰਤ-ਦੱਖਣੀ ਅਫਰੀਕਾ ਵਿਚਕਾਰ ਪਹਿਲਾ ਟੀ-20 ਮੈਚ ਕੱਲ੍ਹ, ਜਾਣੋ! ਪੂਰਾ ਸ਼ਡਿਊਲ

ਚੰਡੀਗੜ੍ਹ, 27 ਸਤੰਬਰ 2022: ਆਸਟ੍ਰੇਲੀਆ ਨੂੰ ਟੀ-20 ਸੀਰੀਜ਼ ‘ਚ ਹਰਾਉਣ ਤੋਂ ਬਾਅਦ ਹੁਣ ਭਾਰਤੀ ਟੀਮ (Indian team) 28 ਸਤੰਬਰ ਬੁੱਧਵਾਰ ਤੋਂ ਦੱਖਣੀ ਅਫਰੀਕਾ (South Africa) ਖਿਲਾਫ ਤਿੰਨ ਮੈਚਾਂ ਦੀ ਟੀ-20 ਸੀਰੀਜ਼ ਦਾ ਪਹਿਲਾ ਮੈਚ ਖੇਡੇਗੀ । ਇਹ ਮੈਚ ਭਲਕੇ ਸ਼ਾਮ 7 ਵਜੇ ਤੋਂ ਤਿਰੂਵਨੰਤਪੁਰਮ ਵਿੱਚ ਖੇਡਿਆ ਜਾਵੇਗਾ। ਇਸ ਸੀਰੀਜ਼ ਵਿਚ ਹਾਰਦਿਕ ਪੰਡਯਾ ਨੂੰ ਆਰਾਮ ਦਿੱਤਾ ਗਿਆ ਹੈ |ਹਾਰਦਿਕ ਦੀ ਜਗ੍ਹਾ ਹਰਫਨਮੌਲਾ ਸ਼ਾਹਬਾਜ਼ ਅਹਿਮਦ ਨੂੰ ਟੀਮ ‘ਚ ਸ਼ਾਮਲ ਕੀਤਾ ਗਿਆ ਹੈ

ਇਸਦੇ ਨਾਲ ਹੀ ਦੀਪਕ ਹੁੱਡਾ ਦੀ ਜਗ੍ਹਾ ਬੱਲੇਬਾਜ਼ ਸ਼੍ਰੇਅਸ ਅਈਅਰ (Shreyas Iyer) ਨੂੰ ਸ਼ਾਮਲ ਕੀਤਾ ਗਿਆ ਹੈ। ਭੁਵਨੇਸ਼ਵਰ ਕੁਮਾਰ ਵੀ ਦੱਖਣੀ ਅਫਰੀਕਾ ਖਿਲਾਫ ਟੀਮ ‘ਚ ਨਹੀਂ ਹੋਣਗੇ। ਦੂਜਾ ਟੀ-20 2 ਅਕਤੂਬਰ ਨੂੰ ਗੁਹਾਟੀ ਦੇ ਬਾਰਸਾਪਾਰਾ ਕ੍ਰਿਕਟ ਸਟੇਡੀਅਮ ‘ਚ ਅਤੇ ਤੀਜਾ ਮੈਚ 4 ਅਕਤੂਬਰ ਨੂੰ ਇੰਦੌਰ ਦੇ ਹੋਲਕਰ ਕ੍ਰਿਕਟ ਸਟੇਡੀਅਮ ‘ਚ ਖੇਡਿਆ ਜਾਵੇਗਾ। ਤਿੰਨੋਂ ਮੈਚ ਸ਼ਾਮ 7 ਵਜੇ ਸ਼ੁਰੂ ਹੋਣਗੇ।

Scroll to Top