ਚੰਡੀਗੜ੍ਹ 16 ਜੁਲਾਈ 2022: (IND vs ENG ODI) ਟੀਮ ਇੰਡੀਆ (Team India) ਕੱਲ੍ਹ ਯਾਨੀ ਐਤਵਾਰ 17 ਜੁਲਾਈ ਨੂੰ ਇੰਗਲੈਂਡ (England) ਖਿਲਾਫ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਦਾ ਆਖ਼ਰੀ ਮੈਚ ਖੇਡੇਗੀ ।ਇਸ ਦੌਰਾਨ ਟੀਮ ਇੰਡੀਆ ਆਖ਼ਰੀ ਮੈਚ ਨੂੰ ਜਿੱਤ ਕੇ ਸੀਰੀਜ਼ ਕਬਜਾ ਕਰਨ ਦੇ ਇਰਾਦੇ ਨਾਲ ਉਤਰੇਗੀ । ਇਸ ਮੈਚ ਦੌਰਾਨ ਸਾਬਕਾ ਭਾਰਤੀ ਕਪਤਾਨ ਵਿਰਾਟ ਕੋਹਲੀ ‘ਤੇ ਸਭ ਦੀਆਂ ਨਜ਼ਰਾਂ ਹੋਣਗੀਆਂ। ਉਨ੍ਹਾਂ ਦਾ ਬੱਲਾ ਲੰਬੇ ਸਮੇਂ ਤੋਂ ਖਾਮੋਸ਼ ਹੈ ਅਤੇ ਉਹ ਤਿੰਨਾਂ ਫਾਰਮੈਟਾਂ ਵਿੱਚ ਦੌੜਾਂ ਬਣਾਉਣ ਲਈ ਸੰਘਰਸ਼ ਕਰ ਰਿਹਾ ਹੈ।
ਟੀਮ ਇੰਡੀਆ ਅਤੇ ਇੰਗਲੈਂਡ ਵਿਚਾਲੇ ਵਨਡੇ ਸੀਰੀਜ਼ ਦਾ ਫੈਸਲਾਕੁੰਨ ਮੈਚ ਐਤਵਾਰ ਨੂੰ ਖੇਡਿਆ ਜਾਣਾ ਹੈ। ਇਸ ਮੈਚ ‘ਚ ਸੀਰੀਜ਼ ਦੇ ਜੇਤੂ ਦਾ ਫੈਸਲਾ ਹੋਣਾ ਹੈ। ਭਾਰਤ ਨੇ ਪਹਿਲਾ ਵਨਡੇ ਜਿੱਤ ਲਿਆ ਸੀ ਜਦਕਿ ਇੰਗਲੈਂਡ ਦੀ ਟੀਮ ਦੂਜਾ ਮੈਚ ਜਿੱਤ ਕੇ 1-1 ਨਾਲ ਬਰਾਬਰੀ ‘ਤੇ ਹਨ |