ਚੰਡੀਗੜ੍ਹ 10 ਦਸੰਬਰ 2022: ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਜੈਦੇਵ ਉਨਾਦਕਟ (Jaydev Unadkat) ਨੂੰ ਬੰਗਲਾਦੇਸ਼ ਖ਼ਿਲਾਫ ਟੈਸਟ ਸੀਰੀਜ਼ ਲਈ ਭਾਰਤੀ ਟੀਮ ‘ਚ ਚੁਣਿਆ ਗਿਆ ਹੈ। ਉਨਾਦਕਟ ਨੂੰ ਜ਼ਖਮੀ ਮੁਹੰਮਦ ਸ਼ਮੀ ਦੀ ਥਾਂ ‘ਤੇ ਸ਼ਾਮਲ ਕੀਤਾ ਗਿਆ ਹੈ। ਜੈਦੇਵ ਉਨਾਦਕਟ ਨੇ 12 ਸਾਲ ਬਾਅਦ ਟੈਸਟ ਟੀਮ ‘ਚ ਆਇਆ ਹੈ। ਉਨਾਦਕਟ ਨੇ 2010 ‘ਚ ਇਕਲੌਤਾ ਟੈਸਟ ਖੇਡਿਆ ਸੀ। ਦੱਖਣੀ ਅਫਰੀਕਾ ਖ਼ਿਲਾਫ ਉਸ ਮੈਚ ‘ਚ ਉਹ ਇਕ ਵੀ ਵਿਕਟ ਨਹੀਂ ਲੈ ਸਕੇ ਸਨ।
ਉਨਾਦਕਟ ਇਸ ਸਮੇਂ ਰਾਜਕੋਟ ਵਿੱਚ ਆਪਣੀ ਵੀਜ਼ਾ ਫਾਰਮੈਲਿਟੀ ਪੂਰੀਆਂ ਕਰਨ ਦੀ ਉਡੀਕ ਕਰ ਰਹੇ ਹਨ । ਉਸ ਦੇ ਅਗਲੇ ਕੁਝ ਦਿਨਾਂ ‘ਚ ਚਟਗਾਂਵ ‘ਚ ਟੈਸਟ ਟੀਮ ‘ਚ ਸ਼ਾਮਲ ਹੋਣ ਦੀ ਉਮੀਦ ਹੈ। ਸ਼ਮੀ ਇਸ ਸਮੇਂ ਬੇਂਗਲੁਰੂ ਵਿੱਚ ਬੀਸੀਸੀਆਈ ਦੀ ਨੈਸ਼ਨਲ ਕ੍ਰਿਕਟ ਅਕੈਡਮੀ (ਐਨਸੀਏ) ਵਿੱਚ ਮੋਢੇ ਦੀ ਸੱਟ ਲਈ ਮੁੜ ਵਸੇਬੇ ਤੋਂ ਗੁਜ਼ਰ ਰਿਹਾ ਹੈ। ਬੰਗਲਾਦੇਸ਼ ਦੌਰੇ ਤੋਂ ਪਹਿਲਾਂ ਸਿਖਲਾਈ ਸੈਸ਼ਨ ਦੌਰਾਨ ਉਸ ਦੇ ਸੱਜੇ ਮੋਢੇ ‘ਤੇ ਸੱਟ ਲੱਗ ਗਈ ਸੀ। ਵਨਡੇ ਸੀਰੀਜ਼ ਤੋਂ ਬਾਹਰ ਹੋਣ ਤੋਂ ਬਾਅਦ ਸੰਭਾਵਨਾ ਸੀ ਕਿ ਉਹ ਟੈਸਟ ਲਈ ਫਿੱਟ ਹੋ ਜਾਵੇਗਾ, ਪਰ ਅਜਿਹਾ ਨਹੀਂ ਹੋਇਆ।
ਉਨਾਦਕਟ ਦਾ ਵਾਇਰਲ ਟਵੀਟ
ਟੀਮ ਵਿੱਚ ਵਾਪਸੀ ਤੋਂ ਬਾਅਦ ਉਨਾਦਕਟ ਦਾ ਇੱਕ ਟਵੀਟ ਵਾਇਰਲ ਹੋ ਰਿਹਾ ਹੈ। ਉਸਨੇ 4 ਜਨਵਰੀ 2022 ਨੂੰ ਇੱਕ ਟਵੀਟ ਕੀਤਾ ਸੀ, ਜਿਸ ਵਿੱਚ ਟੈਸਟ ਕ੍ਰਿਕੇਟ ਲਈ ਉਸਦੇ ਪਿਆਰ ਨੂੰ ਦਰਸਾਇਆ ਗਿਆ ਸੀ। ਉਨਾਦਕਟ ਨੇ ਲਿਖਿਆ, “ਲਾਲ ਗੇਂਦ, ਕਿਰਪਾ ਕਰਕੇ ਮੈਨੂੰ ਇੱਕ ਹੋਰ ਮੌਕਾ ਦਿਓ। ਮੇਰਾ ਵਾਅਦਾ ਹੈ ਮੈਂ ਤੁਹਾਨੂੰ ਮਾਣ ਕਰਵਾਉਂਗਾਂ