Income tax department

ਇਨਕਮ ਟੈਕਸ ਵਿਭਾਗ ਨੇ ਟੀਚਰ ਖਾਨ ਸਰ ਦੇ ਕੋਚਿੰਗ ਸੈਂਟਰ ਸਮੇਤ ਕਈ ਕੋਚਿੰਗ ਸੈਂਟਰਾਂ ‘ਤੇ ਕੀਤੀ ਛਾਪੇਮਾਰੀ

ਚੰਡੀਗੜ੍ਹ 20 ਜੂਨ 2022: ਕੇਂਦਰ ਦੀ ‘ਅਗਨੀਪਥ ਯੋਜਨਾ’ ਦੇ ਵਿਰੋਧ ‘ਚ ਬਿਹਾਰ ‘ਚ ਫੈਲੀ ਹਿੰਸਾ ਤੋਂ ਬਾਅਦ ਹੁਣ ਕਈ ਕੋਚਿੰਗ ਇੰਸਟੀਚਿਊਟ ਸਰਕਾਰ ਦੇ ਰਡਾਰ ‘ਚ ਆ ਗਏ ਹਨ। ਇਨਕਮ ਟੈਕਸ ਵਿਭਾਗ (Income tax department) ਸੋਮਵਾਰ ਨੂੰ ਮਸ਼ਹੂਰ ਕੋਚਿੰਗ ਟੀਚਰ ਖਾਨ ਸਰ, ਗੁਰੂ ਰਹਿਮਾਨ ਸਮੇਤ ਪੰਜ ਕੋਚਿੰਗ ਸੰਸਥਾਵਾਂ ‘ਤੇ ਛਾਪੇਮਾਰੀ ਕੀਤੀ ਹੈ। ਰਿਪੋਰਟਾਂ ਮੁਤਾਬਕ ਇਨਕਮ ਟੈਕਸ ਨੇ ਪੰਜ ਕੋਚਿੰਗ ਸੰਸਥਾਵਾਂ ਦੇ ਅੱਠ ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ ਹੈ।

ਰਾਜਧਾਨੀ ਪਟਨਾ ਤੋਂ ਇਲਾਵਾ ਮਸੌਦੀ, ਮੁਜ਼ੱਫਰਪੁਰ, ਪੁਨਪੁਨ ਅਤੇ ਅਰਰਾ ਜ਼ਿਲਿਆਂ ‘ਚ ਵੀ ਕੋਚਿੰਗ ਸੰਚਾਲਕਾਂ ‘ਤੇ ਛਾਪੇਮਾਰੀ ਕੀਤੀ ਗਈ ਹੈ। ਦੁਪਹਿਰ ਬਾਅਦ ਸ਼ੁਰੂ ਹੋਈ ਛਾਪੇਮਾਰੀ ਦੇਰ ਰਾਤ ਤੱਕ ਜਾਰੀ ਰਹੀ।

ਜ਼ਿਕਰਯੋਗ ਹੈ ਕਿ ਇਨ੍ਹਾਂ ‘ਚੋਂ ਕੁਝ ਕੋਚਿੰਗ ਆਪਰੇਟਰਾਂ ‘ਤੇ ਆਰਮੀ ਦੀ ਅਗਨੀਪਥ ਯੋਜਨਾ ਨੂੰ ਲੈ ਕੇ ਨੌਜਵਾਨਾਂ ਨੂੰ ਭੜਕਾਉਣ ਦਾ ਦੋਸ਼ ਹੈ। ਇਸ ਸਬੰਧ ‘ਚ ਬਿਹਾਰ ਪੁਲਿਸ ਪਹਿਲਾਂ ਹੀ ਉਨ੍ਹਾਂ ਖਿਲਾਫ ਐੱਫ.ਆਈ.ਆਰ. ਇਸ ਤੋਂ ਤੁਰੰਤ ਬਾਅਦ ਇਨਕਮ ਟੈਕਸ ਵਿਭਾਗ ਵੱਲੋਂ ਇਹ ਕਾਰਵਾਈ ਕੀਤੀ ਗਈ ਹੈ।

Scroll to Top