ਅੰਮ੍ਰਿਤਸਰ 28 ਸਤੰਬਰ 2022: ਗੈਂਗਸਟਰ ਜੱਗੂ ਭਗਵਾਨਪੁਰੀਆ (Gangster Jaggu Bhagwanpuria) ਨੂੰ ਅੱਜ ਰਿਮਾਂਡ ਖ਼ਤਮ ਹੋਣ ‘ਤੇ ਅੰਮ੍ਰਿਤਸਰ ਦੀ ਅਦਾਲਤ ‘ਚ ਪੇਸ਼ ਕੀਤਾ ਗਿਆ ਹੈ। ਅਧਿਕਾਰੀਆਂ ਤੋਂ ਮਿਲੀ ਜਾਣਕਾਰੀ ਮੁਤਾਬਕ ਇਸ ਵਾਰ ਕਮਿਸ਼ਨਰੇਟ ਪੁਲਿਸ ਅਧੀਨ ਆਉਂਦੇ ਥਾਣਾ ਸਿਵਲ ਲਾਈਨ ਦੀ ਪੁਲਿਸ ਨੇ ਜੱਗੂ ਭਗਵਾਨਪੂਰੀਆ ਨੂੰ ਡਾਕਟਰ ਕੋਲੋਂ ਇਕ ਕਰੋੜ ਦੀ ਫਿਰੌਤੀ ਦੇ ਦੋਸ਼ ‘ਚ ਅਦਾਲਤ ‘ਚ ਪੇਸ਼ ਕੀਤਾ ਹੈ। ਇਸ ਦੌਰਾਨ ਅਦਾਲਤ ਨੇ ਗੈਂਗਸਟਰ ਜੱਗੂ ਭਗਵਾਨਪੁਰੀਆ ਨੂੰ ਨਿਆਇਕ ਹਿਰਾਸਤ ‘ਚ ਭੇਜ ਦਿੱਤਾ |
ਇਸ ਦੌਰਾਨ ਹਰਜੀਤ ਸਿੰਘ ਧਾਲੀਵਾਲ ਏਡੀਸੀਪੀ ਅੰਮ੍ਰਿਤਸਰ ਨੇ ਦੱਸਿਆ ਕਿ ਇਕ ਡਾਕਟਰ ਵਲੋਂ ਮਿਲੀ ਸ਼ਿਕਾਇਤ ‘ਤੇ ਕੇਸ ਦਰਜ ਕੀਤਾ ਗਿਆ ਸੀ। ਦੋਸ਼ ਹੈ ਕਿ ਜੱਗੂ ਨੇ ਆਪਣੇ ਗੁਰਗਿਆਂ ਰਾਹੀਂ ਡਾ. ਅਸ਼ੋਕ ਮਹਾਜਨ ਤੋਂ ਇਕ ਕਰੋੜ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ ਸੀ। ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਇਸ ਕੇਸ ਵਿਚ ਕਰੀਬ 10 ਦਿਨਾਂ ਦਾ ਰਿਮਾਂਡ ਹਾਸਲ ਕਰਨ ਦੀ ਮੰਗ ਕੀਤੀ ਗਈ |
ਦੂਜੇ ਪਾਸੇ ਤਰਨ ਤਾਰਨ ਜ਼ਿਲ੍ਹੇ ਦੀ ਵੀ ਪੁਲਿਸ ਵੀ ਜੱਗੂ ਭਗਵਾਨਪੁਰੀਆ ਦਾ ਪ੍ਰੋਡਕਸ਼ਨ ਵਾਰੰਟ ਲੈਣ ਪਹੁੰਚੀ ਹੋਈ ਹੈ ਲੇਕਿਨ ਜੱਗੂ ਭਗਵਾਨਪੁਰੀਆ ਦਾ ਤਰਨਤਾਰਨ ਪੁਲਿਸ ਨੂੰ ਕਿਸੇ ਵੀ ਤਰੀਕੇ ਦਾ ਪ੍ਰੋਟੈਕਸ਼ਨ ਵਾਰੰਟ ਨਹੀਂ ਮਿਲਿਆ | ਦੂਜੇ ਪਾਸੇ ਅੰਮ੍ਰਿਤਸਰ ਪੁਲਿਸ ਨੇ ਵੀ ਇਸ ਮਾਮਲੇ ਵਿਚ ਖੁੱਲ੍ਹ ਕੇ ਪੱਤਰਕਾਰਾਂ ਨਾਲ ਕਿਸੇ ਵੀ ਤਰੀਕੇ ਦੀ ਕੋਈ ਗੱਲਬਾਤ ਨਹੀਂ ਕੀਤੀ |