ਚੰਡੀਗੜ੍ਹ 05 ਦਸੰਬਰ 2022: ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਭੁੱਲਰ ਨੇੜਿਓ ਲੰਘਦੀ ਸਰਹਿੰਦ ਫੀਡਰ ‘ਚ ਇਕ ਮਹਿਲਾ ਨੇ ਆਪਣੇ ਬੱਚੇ ਸਮੇਤ ਮਾਰੀ ਛਾਲ ਦਿੱਤੀ, ਦੋਵਾਂ ਦੇ ਬਚਾਉਣ ਲਈ ਪਿੰਡ ਭੁੱਲਰ ਵਾਸੀ ਦੇ ਦੋ ਵਿਅਕਤੀਆਂ ਨਹਿਰ ਵਿਚ ਕੁੱਦ ਗਏ, ਪ੍ਰਾਪਤ ਜਾਣਕਾਰੀ ਅਨੁਸਾਰ ਘਟਨਾ ਵਿੱਚ ਮਹਿਲਾ ਦੇ ਬੱਚੇ ਦਾ ਬਚਾਅ ਹੋ ਗਿਆ ਹੈ | ਜਦਕਿ ਉਕਤ ਮਹਿਲਾ ਅਤੇ ਬਚਾਅ ਲਈ ਨਹਿਰ ਵਿਚ ਉਤਰਿਆ ਦੂਜਾ ਵਿਅਕਤੀ ਨਹਿਰ ਵਿਚ ਰੁੜ ਗਿਆ ।ਉਕਤ ਮਹਿਲਾ ਦੀ ਪਛਾਣ ਹਰਜਿੰਦਰ ਕੌਰ ਪਤਨੀ ਕੁਲਵਿੰਦਰ ਸਿੰਘ ਵਜੋਂ ਹੋਈ ਹੈ ।ਦੂਜੇ ਪਾਸੇ ਬਚਾਅ ਲਈ ਨਹਿਰ ਵਿੱਚ ਉਤਰੇ ਵਿਅਕਤੀ ਗੁਰਦੀਪ ਸਿੰਘ ਪਿੰਡ ਭੁੱਲਰ ਦਾ ਦੱਸਿਆ ਜਾ ਰਿਹਾ ਹੈ । ਮੌਕੇ ‘ਤੇ ਪਹੁੰਚ ਕੇ ਥਾਣਾ ਸਦਰ ਪੁਲਿਸ ਨੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਜਨਵਰੀ 19, 2025 9:06 ਪੂਃ ਦੁਃ