ਚੰਡੀਗੜ੍ਹ 18 ਨਵੰਬਰ 2022: ਆਬਕਾਰੀ ਵਿਭਾਗ ਦੀ ਟੀਮ ਨੇ ਲੁਧਿਆਣਾ ਵਿੱਚ ਸ਼ਰਾਬ ਦੇ ਗੁਦਾਮ ਵਿੱਚ ਛਾਪੇਮਾਰੀ ਕਰਕੇ ਭਾਰੀ ਮਾਤਰਾ ਵਿੱਚ ਸ਼ਰਾਬ ਬਰਾਮਦ ਕੀਤੀ ਹੈ | ਪ੍ਰਾਪਤ ਜਾਣਕਾਰੀ ਲੁਧਿਆਣਾ ਦੇ ਇਸਰ ਨਗਰ ਇਲਾਕੇ ਵਿੱਚ ਆਬਕਾਰੀ ਵਿਭਾਗ (Excise Department) ਵੱਲੋਂ ਛਾਪੇਮਾਰੀ ਕਰਕੇ 1000 ਦੇ ਕਰੀਬ ਨਜਾਇਜ਼ ਸ਼ਰਾਬ ਦੀਆਂ ਪੇਟੀਆਂ ਬਰਾਮਦ ਕੀਤੀਆਂ ਹਨ |
ਇਸ ਸਬੰਧੀ ਗੱਲ ਕਰਦੇ ਆਬਕਾਰੀ ਵਿਭਾਗ ਦੇ ਅਧਿਕਾਰੀ ਨੇ ਦੱਸਿਆ ਕਿ ਗੁਪਤ ਸੂਚਨਾ ਦੇ ਆਧਾਰ ‘ਤੇ ਰੇਡ ਕੀਤੀ ਗਈ ਹੈ | ਜਿਸ ਵਿੱਚ ਭਾਰੀ ਮਾਤਰਾ ਵਿਚ ਸ਼ਰਾਬ ਬਰਾਮਦ ਕੀਤੀ ਗਈ ਹੈ| ਉਨ੍ਹਾਂ ਕਿਹਾ ਕਿ 1000 ਦੇ ਕਰੀਬ ਸ਼ਰਾਬ ਦੀਆਂ ਪੇਟੀਆਂ ਹੋ ਸਕਦੀਆਂ ਹਨ |
ਦੂਜੇ ਪਾਸੇ ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਲੁਧਿਆਣਾ ਦੇ ਇਸ ਗਾਰਡਨ ਦੇ ਕੋਲ ਐਕਸਾਈਜ਼ ਡਿਪਾਰਟਮੈਂਟ ਤੇ ਲੋਕਲ ਪੁਲਿਸ ਵੱਲੋਂ ਛਾਪੇਮਾਰੀ ਕੀਤੀ ਗਈ ਹੈ | ਜਿਸ ਵਿਚ ਸਾਰੇ ਬਹੁਤ ਸ਼ਰਾਬ ਦੇ ਬ੍ਰਾਂਡ ਹਨ, ਪੁਲਿਸ ਵਲੋਂ ਮਾਮਲੇ ਦੀ ਜਾਂਚ ਜਾਰੀ ਹੈ।
ਦੂਜੇ ਪਾਸੇ ਗੁਦਾਮ ਦੇ ਮਾਲਕ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਇਹ ਸ਼ਰਾਬ ਦਾ ਗੁਦਾਮ ਚੰਨੀ ਬਜਾਜ ਸ਼ਰਾਬ ਕਾਰੋਬਾਰੀ ਨੂੰ 2 ਸਾਲ ਦੇ ਕਰੀਬ ਹੋ ਗਏ ਕਿਰਾਏ ‘ਤੇ ਦਿੱਤੇ ਨੂੰ, ਉਨ੍ਹਾਂ ਨੇ ਗੁਦਾਮ ਨੂੰ ਖਾਲੀ ਕਰਨ ਲਈ ਵੀ ਕਿਹਾ ਗਿਆ ਸੀ, ਪਰ ਸਾਨੂੰ ਕਿਰਾਏ ਦੀ ਗੱਲ ਕਰਕੇ ਟਾਲ ਦਿੱਤਾ ਗਿਆ।