ਪਟਿਆਲਾ 29 ਅਪ੍ਰੈਲ 2022: ਪਟਿਆਲਾ ਦੇ ਰਾਜਪੁਰਾ (Rajpura) ਪਹੁੰਚੇ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਕੁਲਦੀਪ ਧਾਲੀਵਾਲ ਕਿਹਾ ਕਿ ਜਿਹੜੀਆਂ ਸਰਕਾਰੀ ਜ਼ਮੀਨਾਂ ਤੇ ਲੋਕਾਂ ਵੱਲੋਂ ਨਾਜਾਇਜ਼ ਕਬਜ਼ੇ ਕੀਤੇ ਜਾ ਰਹੇ ਨੇ ਉਨ੍ਹਾਂ ਨੂੰ ਸਰਕਾਰ ਵੱਲੋਂ ਆਪਣੇ ਕਬਜ਼ੇ ਵਿੱਚ ਲਿਆ ਜਾ ਰਿਹਾ ਹੈ ਅਤੇ ਪੂਰੇ ਪੰਜਾਬ ਵਿੱਚ ਉਨ੍ਹਾਂ ਵੱਲੋਂ ਇਹ ਮੁਹਿੰਮ ਚਲਾਈ ਗਈ ਹੈ ਤਾਂ ਜੋ ਪੰਜਾਬ ਸਰਕਾਰ ਦੀ ਆਮਦਨ ਵਿੱਚ ਵਾਧਾ ਕੀਤਾ ਜਾ ਸਕੇ |
ਇਸ ਦੇ ਚੱਲਦਿਆਂ ਉਹ ਪਟਿਆਲਾ ਦੇ ਹਲਕਾ ਰਾਜਪੁਰਾ ਪਹੁੰਚੇ ਜਿੱਥੇ ਰਾਜਪੁਰਾ ਬਲਾਕ ਦੇ ਅਧੀਨ ਤੀਹ ਏਕੜ ਜ਼ਮੀਨ ਦਾ ਕਬਜ਼ਾ ਆਉਣ ਵਾਲੇ ਦਿਨਾਂ ਵਿੱਚ ਸਰਕਾਰ ਵੱਲੋਂ ਲੈ ਲਿਆ ਜਾਵੇਗਾ | ਜਿਸ ਦਾ ਉਹ ਅੱਜ ਰੀਵਿਊ ਕਰਨ ਰਾਜਪੁਰਾ ਪਹੁੰਚੇ ਸੀ|ਉੱਥੇ ਹੀ ਉਨ੍ਹਾਂ ਸਾਰੇ ਪੰਜਾਬ ਵਾਸੀਆਂ ਨੂੰ ਅਪੀਲ ਕੀਤੀ ਕਿ ਜਿਥੇ ਜਿਥੇ ਵੀ ਕਿਤੇ ਸਰਕਾਰੀ ਜ਼ਮੀਨਾਂ ਚ ਲੋਕਾਂ ਵੱਲੋਂ ਕਬਜ਼ੇ ਕੀਤੇ ਗਏ ਨੇ ਉਨ੍ਹਾਂ ਨੂੰ ਛੱਡ ਦੇਣ ਨਹੀਂ ਤਾਂ ਪੰਜਾਬ ਸਰਕਾਰ ਵੱਲੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ