ਚੰਡੀਗੜ੍ਹ 28 ਜਨਵਰੀ 2022: ਜ਼ਿੰਬਾਬਵੇ ਦੇ ਸਾਬਕਾ ਕਪਤਾਨ ਬ੍ਰੈਂਡਨ ਟੇਲਰ (Brendon Taylor) ‘ਤੇ ਆਈਸੀਸੀ ਐਂਟੀ-ਕਰੱਪਸ਼ਨ ਕੋਡ ਦੇ ਚਾਰ ਦੋਸ਼ਾਂ ਅਤੇ ਵੱਖਰੇ ਤੌਰ ‘ਤੇ, ਆਈਸੀਸੀ ਐਂਟੀ-ਡੋਪਿੰਗ ਕੋਡ ਦੇ ਇੱਕ ਦੋਸ਼ ਨੂੰ ਸਵੀਕਾਰ ਕਰਨ ਤੋਂ ਬਾਅਦ ਸਾਢੇ ਤਿੰਨ ਸਾਲ ਲਈ ਸਾਰੇ ਕ੍ਰਿਕਟ ਫਾਰਮੈਟ ਤੋਂ ਪਾਬੰਦੀ ਲਗਾਈ ਗਈ ਹੈ| ਜ਼ਿੰਬਾਬਵੇ ਦੇ ਸਾਬਕਾ ਕਪਤਾਨ ਬ੍ਰੈਂਡਨ ਟੇਲਰ (Brendon Taylor) ਨੇ ਵੱਡਾ ਖੁਲਾਸਾ ਕੀਤਾ ਹੈ। ਟੇਲਰ ਨੇ ਕਿਹਾ ਹੈ ਕਿ ਸਪਾਟ ਫਿਕਸਿੰਗ ਵਿਚ ਸ਼ਾਮਲ ਹੋਣ ਲਈ ਉਸ ਨੂੰ ਇਕ ਭਾਰਤੀ ਕਾਰੋਬਾਰੀ ਨੇ ਸੰਪਰਕ ਕੀਤਾ ਸੀ। ਟੇਲਰ ਨੇ ਆਪਣੀ ਪੋਸਟ ‘ਚ ਲਿਖਿਆ ਕਿ ਉਨ੍ਹਾਂ ਨੇ ਆਈਸੀਸੀ ਨੂੰ ਇਹ ਦੱਸਣ ‘ਚ ਦੇਰ ਕੀਤੀ ਅਤੇ ਹੁਣ ਉਨ੍ਹਾਂ ਨੂੰ ਕਈ ਸਾਲਾਂ ਦੀ ਪਾਬੰਦੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਪਰ ਉਹ ਇਸ ਲਈ ਤਿਆਰ ਹਨ।
ਨਵੰਬਰ 23, 2024 10:30 ਪੂਃ ਦੁਃ