ਖਾਂਸੀ-ਜ਼ੁਕਾਮ ਤੋਂ ਬਚਣ ਦੇ ਘਰੇਲੂ ਨੁਸਖ਼ੇ

ਚੰਡੀਗੜ੍ਹ,26 ਜੁਲਾਈ

ਲਗਤਾਰ ਮੌਸਮ ‘ਚ ਆ ਰਹੇ ਬਦਲਾਅ ਕਾਰਨ ਖਾਂਸੀ -ਜ਼ੁਕਾਮ ਹੋਣਾ ਲਾਜ਼ਮੀ ਹੋ ਜਾਂਦਾ ਹੈ । ਖਾਂਸੀ ਅਤੇ ਜ਼ੁਕਾਮ ਹੋਣ ਨਾਲ ਸਾਰੇ ਸਰੀਰ ‘ਚ ਪੂਰਾ ਦਿਨ ਥਕਾਵਟ ਮਹਿਸੂਸ ਹੁੰਦੀ ਰਹਿੰਦੀ ਹੈ |ਸਾਰਾ ਦਿਨ ਥੱਕੇ-ਥੱਕੇ ਮਹਿਸੂਸ ਹੁੰਦਾ ਰਹਿੰਦਾ ਹੈ ।ਜਿਸ ਲਈ ਇਸ ਤੋਂ ਤੁਰੰਤ ਰਾਹਤ ਪਾਉਣ ਲਈ ਅਸੀਂ ਬਹੁਤ ਸਾਰੀਆਂ ਦਵਾਈਆਂ ਦਾ ਸਹਾਰਾ ਲੈਂਦੇ ਹਾਂ । ਇਹ ਦਵਾਈਆਂ ਸਾਡਾ ਖਾਂਸੀ ਤੇ ਜ਼ੁਕਾਮ ਤਾਂ ਠੀਕ ਕਰ ਦਿੰਦਾ ਹੈ ,ਪਰ ਇਸ ਨਾਲ ਸਹਿਤ ਤੇ ਬਹੁਤ ਬੁਰਾ ਅਸਰ ਪੈਂਦਾ ਹੈ | ਖਾਂਸੀ ਜ਼ੁਕਾਮ ਠੀਕ ਕਰਨ ਲਈ ਤੁਸੀਂ ਘਰੇਲੂ ਨੁਸਖ਼ੇ ਵੀ ਵਰਤ ਸਕਦੇ ਹਾਂ ,ਜਿਸ ਨਾਲ ਸਾਡੀ ਸਿਹਤ ਵੀ ਤੰਦਰੁਸਤ ਰਹੇਗੀ ਤੇ ਖਾਂਸੀ ਜ਼ੁਕਾਮ ਤੋਂ ਵੀ ਰਾਹਤ ਮਿਲ ਸਕਦੀ |
ਹੇਠ ਲਿਖੇ ਹਨ ਘਰੇਲੂ ਨੁਸਖ਼ੇ :-

ਤੁਲਸੀ
ਤੁਲਸੀ ਖਾਂਸੀ -ਜ਼ੁਕਾਮ ਲਈ ਬੇਹੱਦ ਗੁਣਕਾਰੀ ਹੁੰਦਾ ਹੈ । ਤੁਲਸੀ ਦੇ ਚਾਰ ਜਾਂ ਪੰਜ ਪੱਤੇ ਖਾਣ ਨਾਲ ਗਲੇ ਦੀ ਖਰਾਸ਼ ਅਤੇ ਖਾਂਸੀ ਤੋਂ ਰਾਹਤ ਮਿਲਦੀ ਹੈ।ਤੁਲਸੀ ਨੂੰ ਅਸੀਂ ਚਾਹ ‘ਚ ਉਬਾਲ ਕੇ ਵੀ ਪੀ ਸਕਦੇ ਹੋ।

ਹਲਦੀ
ਖਾਂਸੀ -ਜ਼ੁਕਾਮ ਤੋਂ ਛੁਟਕਾਰਾ ਪਾਉਣ ਲਈ 1 ਗਿਲਾਸ ਗਰਮ ਦੁੱਧ ‘ਚ ਚੁਟਕੀ ਭਰ ਹਲਦੀ ਪਾਊਡਰ ਮਿਲਾ ਕੇ ਜਾਂ ਸੁੱਕੀ ਹਲਦੀ ਨੂੰ ਸਾੜ ਕੇ ਉਸ ਦਾ ਧੂੰਆ ਸੁੰਘਣ ਨਾਲ ਵੀ ਜ਼ੁਕਾਮ ਠੀਕ ਹੋ ਜਾਂਦਾ ਹੈ

ਹਲਦੀ
ਸਿਰ ਦਰਦ, ਜ਼ੁਕਾਮ, ਬੁਖਾਰ, ਖਾਂਸੀ ਹੋਣ ‘ਤੇ ਹਰਬਲ ਟੀ ਪੀਉ । ਹਰਬਲ ਟੀ ਸਰੀਰ ਨੂੰ ਗਰਮ ਰੱਖਦੀ ਹੈ ਅਤੇ ਬਿਮਾਰ ਹੋਣ ਤੋਂ ਬਚਾਉਂਦੀ ਹੈ।

ਇਲਾਇਚੀ
ਅਦਰਕ ਦੇ ਰਸ ‘ਚ ਸ਼ਹਿਦ ਮਿਲਾ ਕੇ ਖਾਣ ਨਾਲ ਵੀ ਖਾਂਸੀ ਦੀ ਸਮੱਸਿਆ ਦੂਰ ਹੋ ਜਾਂਦੀ ਹੈ ਹੈ। ਬਲਗਮ ਹੋਣ ‘ਤੇ ਰਾਤ ਨੂੰ ਸੌਂਣ ਤੋਂ ਪਹਿਲਾਂ ਦੁੱਧ ਜਾਂ ਚਾਹ ‘ਚ ਅਦਰਕ ਉਬਾਲ ਕੇ ਪੀਉ । ਇਸ ਨਾਲ ਖਾਂਸੀ ਦੀ ਸਮੱਸਿਆ ਤੋਂ ਜਲਦ ਰਾਹਤ ਮਿਲ ਸਕਦੀ ਹੈ

ਹਲਦੀ
ਖਾਂਸੀ -ਜ਼ੁਕਾਮ ਤੋਂ ਛੁਟਕਾਰਾ ਪਾਉਣ ਲਈ 1 ਗਿਲਾਸ ਗਰਮ ਦੁੱਧ ‘ਚ ਚੁਟਕੀ ਭਰ ਹਲਦੀ ਪਾਊਡਰ ਮਿਲਾ ਕੇ ਜਾਂ ਸੁੱਕੀ ਹਲਦੀ ਨੂੰ ਸਾੜ ਕੇ ਉਸ ਦਾ ਧੂੰਆ ਸੁੰਘਣ ਨਾਲ ਵੀ ਜ਼ੁਕਾਮ ਠੀਕ ਹੋ ਜਾਂਦਾ ਹੈ

ਇਲਾਇਚੀ
ਇਸ ਨੂੰ ਚਾਹ ‘ਚ ਉਬਾਲ ਕੇ ਪੀਣ ਨਾਲ ਖਾਂਸੀ -ਜ਼ੁਕਾਮ ਨਹੀਂ ਹੁੰਦਾ। ਜੇਕਰ ਫਿਰ ਵੀ ਜ਼ੁਕਾਮ ਹੋ ਜਾਵੇ ਤਾਂ ਇਲਾਇਚੀ ਦੇ ਦਾਣਿਆਂ ਨੂੰ ਰੁਮਾਲ ‘ਚ ਲਪੇਟ ਕੇ ਸੁੰਘਣ ਨਾਲ ਜ਼ੁਕਾਮ ਤੋਂ ਛੁਟਕਾਰਾ ਮਿਲਦਾ ਹੈ

Scroll to Top