himanshi khurana

(Himanshi Khurana ) ਹਿਮਾਂਸ਼ੀ ਖੁਰਾਣਾ ਨੂੰ ਕਰਵਾਇਆ ਗਿਆ ਹਸਪਤਾਲ ਭਰਤੀ, ਜਾਣੇ ਵਜ੍ਹਾ

ਚੰਡੀਗੜ੍ਹ 26 ਦਸੰਬਰ 2022: ਬਿੱਗ ਬੌਸ 13 ਦੀ ਸਾਬਕਾ ਪ੍ਰਤੀਯੋਗੀ ਅਤੇ ਪੰਜਾਬੀ ਫਿਲਮਾਂ ਦੀ ਮਸ਼ਹੂਰ ਅਦਾਕਾਰਾ ਹਿਮਾਂਸ਼ੀ ਖੁਰਾਣਾ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਤੇਜ਼ ਬੁਖਾਰ ਅਤੇ ਨੱਕ ਵਿੱਚੋਂ ਖੂਨ ਵਗਣ ਕਾਰਨ ਉਸ ਨੂੰ ਤੁਰੰਤ ਰੋਮਾਨੀਆ ਦੇ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਪੰਜਾਬੀ ਫਿਲਮ ‘ਫੱਤੋ ਦੇ ਯਾਰ ਬਡੇ ਨੇ’ ਦੀ ਸ਼ੂਟਿੰਗ ਲਈ ਹਿਮਾਂਸ਼ੀ ਰੋਮਾਨੀਆ ਪਹੁੰਚੀ ਹੈ।

himanshi khurana

ਦੱਸਿਆ ਜਾ ਰਿਹਾ ਹੈ ਕਿ ਹਿਮਾਂਸ਼ੀ ਮਾਈਨਸ 7 ਡਿਗਰੀ ਸੈਲਸੀਅਸ ਤਾਪਮਾਨ ‘ਚ ਸ਼ੂਟਿੰਗ ਕਰ ਰਹੀ ਸੀ। ਇਸ ਕਾਰਨ ਉਸ ਨੂੰ ਬੁਖਾਰ ਹੋ ਗਿਆ ਅਤੇ ਫਿਰ ਉਸ ਦੇ ਨੱਕ ‘ਚੋਂ ਖੂਨ ਨਿਕਲਣ ਲੱਗਾ, ਜਿਸ ਤੋਂ ਬਾਅਦ ਉਸ ਨੂੰ ਤੁਰੰਤ ਸਥਾਨਕ ਹਸਪਤਾਲ ਲਿਜਾਇਆ ਗਿਆ।

ਹਿਮਾਂਸ਼ੀ ਤੇਜ਼ ਬੁਖਾਰ ‘ਚ ਸ਼ੂਟਿੰਗ ਕਰ ਰਹੀ ਸੀ

http://

ਖਬਰਾਂ ਮੁਤਾਬਕ ਹਿਮਾਂਸ਼ੀ ਤੇਜ਼ ਬੁਖਾਰ ‘ਚ ਵੀ ਲਗਾਤਾਰ ਸ਼ੂਟਿੰਗ ਕਰ ਰਹੀ ਸੀ। ਫਿਲਮ ਦੇ ਇਕ ਸੀਨ ਲਈ ਉਨ੍ਹਾਂ ਨੂੰ ਠੰਡੇ ਪਾਣੀ ‘ਚ ਸ਼ੂਟ ਕਰਨਾ ਪਿਆ ਪਰ ਜਦੋਂ ਉਨ੍ਹਾਂ ਦੀ ਸਿਹਤ ਖਰਾਬ ਹੋ ਗਈ ਤਾਂ ਉਨ੍ਹਾਂ ਦੇ ਨੱਕ ‘ਚੋਂ ਖੂਨ ਵਗਣ ਲੱਗਾ। ਇਸ ਤੋਂ ਬਾਅਦ ਉਨ੍ਹਾਂ ਨੂੰ ਤੁਰੰਤ ਹਸਪਤਾਲ ‘ਚ ਭਰਤੀ ਕਰਵਾਇਆ ਗਿਆ।

ਫਿਲਹਾਲ ਉਨ੍ਹਾਂ ਦੀ ਸਿਹਤ ਕਿਵੇਂ ਹੈ ਇਸ ਬਾਰੇ ਕੋਈ ਅਪਡੇਟ ਨਹੀਂ ਹੈ। ਹਿਮਾਂਸ਼ੀ ਨੇ ਆਪਣੇ ਸੋਸ਼ਲ ਮੀਡੀਆ ‘ਤੇ ਇਕ ਪੋਸਟ ਸ਼ੇਅਰ ਕੀਤੀ ਸੀ ਜਿਸ ‘ਚ ਉਹ ਕਾਫੀ ਕੱਪੜਿਆਂ ‘ਚ ਨਜ਼ਰ ਆ ਰਹੀ ਹੈ। ਇਸ ਦੇ ਨਾਲ ਉਨ੍ਹਾਂ ਨੇ ਕੈਪਸ਼ਨ ‘ਚ ਲਿਖਿਆ, ‘ਠੰਢ ਹੈ ਪਰ ਸ਼ੂਟ ਕਰਨਾ ਹੋਵੇਗਾ।’

Scroll to Top