ਚੰਡੀਗੜ੍ਹ,12 ਫਰਵਰੀ 2022 : ਪੰਜਾਬ ਵਿਧਾਨ ਸਭਾ ਚੋਣਾਂ ਦਾ ਸਮੇਂ ਬੇਹੱਦ ਨਜ਼ਦੀਕ ਆ ਚੁੱਕਾ ਹੈ, ਜਿਸ ਦੇ ਮੱਦੇਨਜ਼ਰ ਭਾਜਪਾ ਦੇ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਚੋਣ ਮੈਨੀਫੈਸਟੋ ਜਾਰੀ ਕਰ ਦਿੱਤਾ ਹੈ | ਹਰਦੀਪ ਸਿੰਘ ਪੁਰੀ ਨੇ ਕਿਹਾ ਕਿ ਵਿਕਾਸ ਦੇ ਮਾਮਲੇ ‘ਚ ਦੇਸ਼ ਨਾਲੋਂ ਪੰਜਾਬ ਪਛੜਿਆ ਹੈ, ਪੰਜਾਬ ‘ਚੋਂ ਸਨਅਤ ਦੂਜੇ ਦੇਸ਼ਾਂ ‘ਚ ਗਈ ਹੈ | ਭਾਜਪਾ ਜੋ ਕਹਿੰਦੀ ਹੈ ਉਹ ਕਰਦੇ ਦਿਖਾਉਂਦੀ ਹੈ।
ਚੋਣ ਮੈਨੀਫੈਸਟੋ ਵਿਚ ਇਹ ਕੀਤੇ ਗਏ ਵਾਅਦੇ :-
- ਅਗਲੇ 5 ਸਾਲਾਂ ‘ਚ ਪੰਜਾਬ ‘ਚ ਬੁਨਿਆਦੀ ਢਾਂਚੇ ‘ਤੇ 1 ਲੱਖ ਕਰੋੜ ਰੁਪਏ ਕੀਤੇ ਜਾਣਗੇ ਖ਼ਰਚ
- ਐੱਸ. ਸੀ. ਵਿਦਿਆਰਥੀਆਂ ਨੂੰ 2000 ਰੁਪਏ ਪ੍ਰਤੀ ਮਹੀਨਾ ਦਿੱਤੀ ਜਾਵੇਗੀ ਸਕਾਲਰਸ਼ਿਪ
- ਸਾਰਿਆਂ ਨੂੰ 300 ਯੂਨਿਟ ਤਕ ਬਿਜਲੀ ਦਿੱਤੀ ਜਾਵੇਗੀ ਮੁਫ਼ਤ
- ਜਿਨ੍ਹਾਂ ਕਿਸਾਨਾਂ ਕੋਲ 5 ਏਕੜ ਜ਼ਮੀਨ, ਉਨ੍ਹਾਂ ਦਾ ਕਰਜ਼ਾ ਕੀਤਾ ਜਾਵੇਗਾ ਮੁਆਫ਼
- ਉਦਯੋਗਾਂ ਲਈ ਬਿਜਲੀ ਦੀ ਦਰ ਸਿਰਫ਼ 4 ਰੁਪਏ ਪ੍ਰਤੀ ਯੂਨਿਟ
- ਆਸ਼ਾ ਵਰਕਰਾਂ ਨੂੰ ਪ੍ਰਤੀ ਮਹੀਨਾ 6 ਹਜ਼ਾਰ ਰੁਪਏ
- ਨੌਕਰੀ ਲਈ ਮਹਿਲਾਵਾਂ ਲਈ 35 ਫ਼ੀਸਦੀ ਰਾਖਵਾਂਕਰਨ
- ਅਨੁਸੂਚਿਤ ਜਾਤੀ, ਹੋਰ ਪਿਛੜੇ ਵਰਗ ਅਤੇ ਆਰਥਿਕ ਰੂਪ ਤੋਂ ਕਮਜ਼ੋਰ ਲੋਕਾਂ ਦਾ 50 ਹਜ਼ਾਰ ਰੁਪਏ ਤਕ ਦਾ ਪੁਰਾਣਾ ਕਰਜ਼ ਮੁਆਫ਼
- ਆਂਗਣਵਾੜੀ ਵਰਕਰਾਂ ਦਾ ਮਾਣ ਭੱਤਾ ਹੋਵੇਗਾ 10 ਹਜ਼ਾਰ ਰੁਪਏ
- ਬੇਰੁਜ਼ਗਾਰ ਨੌਜਵਾਨਾਂ ਨੂੰ ਦਿੱਤਾ ਜਾਵੇਗਾ ਬੇਰੁਜ਼ਗਾਰੀ ਭੱਤਾ, ਮਿਲਣਗੇ 4 ਹਜ਼ਾਰ ਰੁਪਏ ਪ੍ਰਤੀ ਮਹੀਨਾ