ਰੋਡਨੀ ਮਾਰਸ਼

ਆਸਟਰੇਲੀਆ ਦੇ ਸਾਬਕਾ ਵਿਕਟਕੀਪਰ ਰੋਡਨੀ ਮਾਰਸ਼ ਦੀ ਹਾਲਤ ਬੇਹੱਦ ਨਾਜ਼ੁਕ

ਚੰਡੀਗੜ੍ਹ 03 ਮਾਰਚ 2022: ਆਸਟਰੇਲੀਆ ਦੇ ਮਹਾਨ ਵਿਕਟਕੀਪਰ ਰੋਡਨੀ ਮਾਰਸ਼ ਨੂੰ ਪਿਛਲੇ ਹਫਤੇ ਦਿਲ ਦਾ ਦੌਰਾ ਪੈਣ ਕਾਰਨ ਕੋਮਾ ‘ਚ ਚਲੇ ਗਏ ਸਨ | ਦੱਸਿਆ ਜਾ ਰਿਹਾ ਹੈ ਕਿ ਰੋਡਨੀ ਮਾਰਸ਼ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ ਅਤੇ ਉਨ੍ਹਾਂ ਨੂੰ ਬੁੰਡਾਬਰਗ ਦੇ ਇੱਕ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। 74 ਸਾਲਾ ਕ੍ਰਿਕਟਰ 24 ਫਰਵਰੀ ਨੂੰ ਕੁਈਨਜ਼ਲੈਂਡ ਦੇ ਬੁੰਡਾਬਰਗ ‘ਚ ਇੱਕ ਚੈਰਿਟੀ ਸਮਾਗਮ ‘ਚ ਸ਼ਾਮਲ ਹੋਣ ਲਈ ਜਾ ਰਿਹਾ ਸੀ ਜਦੋਂ ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ।

ਇਸ ਦੌਰਾਨ ਸਿਡਨੀ ਮਾਰਨਿੰਗ ਹੇਰਾਲਡ ਨੇ ਕਿਹਾ ਕਿ ਮਾਰਸ਼ ਨੂੰ ਗੰਭੀਰ ਪਰ ਸਥਿਰ ਹਾਲਤ ‘ਚ ਕਿਸੇ ਹੋਰ ਸਥਾਨ ‘ਤੇ ਤਬਦੀਲ ਕੀਤਾ ਗਿਆ ਸੀ।ਇਸਦੇ ਨਾਲ ਹੀ ਰਿਪੋਰਟ ‘ਚ ਕਿਹਾ ਗਿਆ ਹੈ ਕਿ ਮਾਰਸ਼ ਨੂੰ ਉਸ ਦੇ ਪਰਿਵਾਰ ਦੇ ਨੇੜੇ ਹੋਣ ਲਈ ਐਡੀਲੇਡ ਦੇ ਇੱਕ ਹਸਪਤਾਲ ‘ਚ ਭੇਜਿਆ ਗਿਆ ਹੈ। ਇਸ ਵਿਕਟਕੀਪਰ ਬੱਲੇਬਾਜ਼ ਨੇ 1970 ਤੋਂ 1984 ਤੱਕ ਆਸਟ੍ਰੇਲੀਆ ਲਈ 96 ਟੈਸਟ ਮੈਚ ਖੇਡੇ ਜਿਸ ‘ਚ ਉਸ ਨੇ ਵਿਕਟ ਪਿੱਛੇ 355 ਵਿਕਟਾਂ ਲਈਆਂ। ਉਹ ਦੋ ਦਹਾਕੇ ਪਹਿਲਾਂ ਐਡੀਲੇਡ ‘ਚ ਸੈਟਲ ਹੋ ਗਿਆ ਸੀ।

Scroll to Top