First dose of corona vaccine administered to over 37.5 lakh children

ਦੂਜੇ ਦਿਨ ਤੱਕ 37.5 ਲੱਖ ਤੋਂ ਵੱਧ ਬੱਚਿਆਂ ਨੂੰ ਲਗਾਈ ਕੋਰੋਨਾ ਵੈਕਸੀਨ ਦੀ ਪਹਿਲੀ ਖੁਰਾਕ: ਕੇਂਦਰੀ ਸਿਹਤ ਮੰਤਰਾਲਾ

ਚੰਡੀਗੜ੍ਹ 5 ਜਨਵਰੀ 2022: ਦੇਸ਼ ‘ਚ ਕੋਰੋਨਾ (corona) ਦੇ ਮੱਦੇਨਜਰ 15-18 ਸਾਲ ਦੀ ਉਮਰ ਦੇ ਬੱਚਿਆਂ ਲਈ ਟੀਕਾਕਰਨ ਮੁਹਿੰਮ ਦੇ ਦੂਜੇ ਦਿਨ ਮੰਗਲਵਾਰ ਨੂੰ 37.5 ਲੱਖ ਤੋਂ ਵੱਧ ਬੱਚਿਆਂ ਨੂੰ ਕੋਰੋਨਾ ਵੈਕਸੀਨ (corona vaccine) ਦੀ ਪਹਿਲੀ ਖੁਰਾਕ (corona vaccine) ਦਿੱਤੀ ਗਈ। ਇਹ ਜਾਣਕਾਰੀ ਕੇਂਦਰੀ ਸਿਹਤ ਮੰਤਰਾਲੇ ਨੇ ਦਿੱਤੀ ਹੈ। ਮੰਤਰਾਲੇ ਦੇ ਅੰਕੜਿਆਂ ਅਨੁਸਾਰ, ਮੰਗਲਵਾਰ ਸ਼ਾਮ 7 ਵਜੇ ਤੱਕ 87 ਲੱਖ ਤੋਂ ਵੱਧ ਖੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ, ਜਿਨ੍ਹਾਂ ਵਿੱਚੋਂ 37,51,524 ਬੱਚਿਆਂ ਲਈ ਸਨ।

ਇਸ ਦੇ ਨਾਲ ਦੇਸ਼ ਵਿੱਚ ਦਿੱਤੀਆਂ ਗਈਆਂ ਖੁਰਾਕਾਂ ਦੀ ਕੁੱਲ ਸੰਖਿਆ 147.62 ਕਰੋੜ ਨੂੰ ਪਾਰ ਕਰ ਗਈ ਹੈ। ਮੰਤਰਾਲਾ ਨੇ ਕਿਹਾ ਕਿ ਦੇਰ ਰਾਤ ਤੱਕ ਟੀਕੇ ਦੀ ਅੰਤਿਮ ਖੁਰਾਕ ਦੀ ਰਿਪੋਰਟ ਤਿਆਰ ਹੋਣ ਤੋਂ ਬਾਅਦ ਰੋਜ਼ਾਨਾ ਟੀਕਾਕਰਨ ਦਾ ਅੰਕੜਾ ਵਧਣ ਦੀ ਉਮੀਦ ਹੈ। ਪਹਿਲੇ ਦੋ ਦਿਨਾਂ ਵਿੱਚ 15 ਤੋਂ 18 ਸਾਲ ਦੀ ਉਮਰ ਦੇ ਬੱਚਿਆਂ ਦੀ ਕੁੱਲ ਗਿਣਤੀ 81,45,038 ਹੋ ਗਈ ਹੈ, ਜਿਨ੍ਹਾਂ ਨੂੰ ਕੋਰੋਨਾ ਵੈਕਸੀਨ ਦੀ ਪਹਿਲੀ ਖੁਰਾਕ ਮਿਲੀ ਹੈ। ਬੱਚੇ ਸਿਰਫ਼ ਕੋਵੈਕਸੀਨ ਹੀ ਲੈ ਰਹੇ ਹਨ।

Scroll to Top