Ferozepur

Ferozepur: ਭਾਰਤ ਸਰਹੱਦ ‘ਚ ਮੁੜ ਦਾਖ਼ਲ ਹੋਇਆ ਪਾਕਿਸਤਾਨੀ ਡਰੋਨ, BSF ਨੇ ਕੀਤਾ ਢੇਰ

ਚੰਡੀਗੜ੍ਹ 22 ਦਸੰਬਰ 2022: ਪੰਜਾਬ ਵਿੱਚ ਕੌਮਾਂਤਰੀ ਸਰਹੱਦ ‘ਤੇ ਤਾਇਨਾਤ ਸੀਮਾ ਸੁਰੱਖਿਆ ਬਲ (BSF) ਦੇ ਜਵਾਨਾਂ ਨੇ ਇਕ ਹੋਰ ਪਾਕਿਸਤਾਨੀ ਡਰੋਨ ਨੂੰ ਡੇਗਣ ‘ਚ ਸਫਲਤਾ ਹਾਸਲ ਕੀਤੀ ਹੈ। ਇਹ ਡਰੋਨ ਰਾਤ ਕਰੀਬ 8 ਵਜੇ ਫਿਰੋਜ਼ਪੁਰ ਸੈਕਟਰ ਰਾਹੀਂ ਭਾਰਤੀ ਸਰਹੱਦ ਵਿੱਚ ਦਾਖਲ ਹੋਇਆ ਸੀ। ਗੋਲੀਬਾਰੀ ਤੋਂ ਬਾਅਦ ਸਵੇਰੇ ਤਲਾਸ਼ੀ ਲਈ ਗਈ ਤਾਂ ਡਰੋਨ ਖੇਤਾਂ ‘ਚ ਡਿੱਗਿਆ ਮਿਲਿਆ।

ਜਾਣਕਾਰੀ ਅਨੁਸਾਰ ਫਿਰੋਜ਼ਪੁਰ ਸੈਕਟਰ ਅਧੀਨ ਬੀਓਪੀ ਹਰਭਜਨ ਵਿਖੇ ਬੀਤੀ ਰਾਤ 8 ਵਜੇ ਜਵਾਨਾਂ ਨੇ ਡਰੋਨ ਦੀ ਆਵਾਜ਼ ਸੁਣੀ। ਬਟਾਲੀਅਨ 101 ਦੇ ਜਵਾਨ ਚੌਕਸ ਹੋ ਗਏ ਅਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਕੁਝ ਸਮੇਂ ਬਾਅਦ ਆਵਾਜ਼ ਬੰਦ ਹੋ ਗਈ। ਬੀਐਸਐਫ ਦੇ ਜਵਾਨਾਂ ਨੇ ਘਟਨਾ ਦੀ ਸੂਚਨਾ ਸੀਨੀਅਰ ਅਧਿਕਾਰੀਆਂ ਨੂੰ ਦਿੱਤੀ।

ਬੀਐਸਐਫ (BSF) ਜਵਾਨਾਂ ਵੱਲੋਂ ਸਵੇਰੇ ਸਰਹੱਦ ’ਤੇ ਤਲਾਸ਼ੀ ਮੁਹਿੰਮ ਚਲਾਈ ਗਈ। ਜਵਾਨਾਂ ਨੂੰ ਬੀਓਪੀ ਹਰਭਜਨ ਦੇ ਫਰਮ ਨੰਬਰ 3 ਵਿੱਚ ਟੁੱਟਿਆ ਹੋਇਆ ਡਰੋਨ ਮਿਲਿਆ। ਜਿਸ ਨੂੰ ਬਰਾਮਦ ਕਰ ਲਿਆ ਗਿਆ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਡਰੋਨ ਨੂੰ ਜਾਂਚ ਲਈ ਭੇਜਿਆ ਜਾਵੇਗਾ, ਤਾਂ ਜੋ ਇਸ ਦੀ ਗਤੀਵਿਧੀ ਦੇ ਵੇਰਵੇ ਬਰਾਮਦ ਕੀਤੇ ਜਾ ਸਕਣ।

Scroll to Top