Facebook ‘ਤੇ ਕੰਟੈਂਟ ਕ੍ਰਿਏਟਰ ਦੀ ਹੋਵੇਗੀ ਬੱਲੇ-ਬੱਲੇ, ਇੱਕ ਅਰਬ ਡਾਲਰ ਤਕ ਦਾ ਮਿਲੇਗਾ ਇਨਾਮ

ਨਵੀਂ ਦਿੱਲੀ: ਸੋਸ਼ਲ ਮੀਡੀਆ ਦੀ ਦਿੱਗਜ਼ ਫ਼ੇਸਬੁੱਕ ਨੇ ਐਲਾਨ ਕੀਤਾ ਹੈ ਕਿ ਉਹ 2022 ਤਕ ਇਸ ਦੇ ਸੋਸ਼ਲ ਨੈੱਟਵਰਕ ‘ਤੇ ਕੰਟੈਂਟ ਕ੍ਰਿਏਟ ਕਰਨ ਵਾਲਿਆਂ ਨੂੰ 1 ਅਰਬ ਡਾਲਰ ਤੋਂ ਵੱਧ ਦਾ ਇਨਾਮ ਦੇਵੇਗੀ। ਬੁੱਧਵਾਰ ਨੂੰ ਇਸ ਉਪਰਾਲੇ ਦਾ ਐਲਾਨ ਕਰਦਿਆਂ ਫ਼ੇਸਬੁੱਕ ਉਨ੍ਹਾਂ ਸੋਸ਼ਲ ਨੈੱਟਵਰਕ ਪਲੇਟਫ਼ਾਰਮਾਂ ‘ਚ ਸ਼ਾਮਲ ਹੋ ਗਿਆ, ਜੋ ਪਿਛਲੇ ਇੱਕ ਸਾਲ ਤੋਂ ਕੰਟੈਂਟ ਕ੍ਰਿਏਟਰਾਂ ਨੂੰ ਵਧੀਆ ਰਕਮ ਦੀ ਅਦਾਇਗੀ ਕਰ ਰਹੇ ਹਨ। ਇਨ੍ਹਾਂ ‘ਚ ਗੂਗਲ ਦੀ ਯੂਟਿਊਬ ਤੇ ਬਾਈਟਡਾਂਸ ਦੀ ਟਿਕਟੌਕ ਸ਼ਾਮਲ ਹੈ। ਇਹ ਕੰਪਨੀਆਂ ਵੱਲੋਂ ਯੂਜਰਾਂ ਨੂੰ ਵਧੀਆ ਕੰਟੈਂਟ ਲਈ ਮੋਟੀ ਰਕਮ ਦਿੱਤੀ ਜਾਂਦੀ ਹੈ।

ਇੱਕ ਅਰਬ ਡਾਲਰ ਤਕ ਦਾ ਹੋਵੇਗਾ ਇਨਾਮ
ਫ਼ੇਸਬੁੱਕ ਨੇ ਕਿਹਾ ਕਿ ਕ੍ਰਿਏਟਰ ਆਪਣੇ ਪ੍ਰੋਡਕਟਸ ਦੀ ਵਰਤੋਂ ਨਾਲ ਬਹੁਤ ਸਾਰਾ ਪੈਸਾ ਕਮਾ ਸਕਣਗੇ। ਫ਼ੇਸਬੁੱਕ ਦੇ ਸੀਈਓ ਮਾਰਕ ਜ਼ੁਕਰਬਰਗ ਨੇ ਕਿਹਾ, “ਅਸੀਂ ਲੱਖਾਂ ਕੰਟੈਂਟ ਕ੍ਰਿਏਟਰਾਂ ਲਈ ਇਕ ਪਲੇਟਫਾਰਮ ਬਣਾ ਰਹੇ ਹਾਂ, ਜਿਸ ‘ਚ ਫੇਸਬੁੱਕ ਤੇ ਇੰਸਟਾਗ੍ਰਾਮ ਜ਼ਰੀਏ ਸਾਲ 2022 ਤਕ ਕ੍ਰਿਏਟਰਾਂ ਨੂੰ ਚੰਗੀ ਸਮੱਗਰੀ ਲਈ ਇੱਕ ਅਰਬ ਡਾਲਰ ਤਕ ਦਾ ਇਨਾਮ ਮਿਲੇਗਾ।” ਉਨ੍ਹਾਂ ਕਿਹਾ ਕਿ ਕ੍ਰਿਏਟਰਾਂ ‘ਤੇ ਨਿਵੇਸ਼ ਕਰਨਾ ਫ਼ੇਸਬੁੱਕ ਲਈ ਨਵਾਂ ਨਹੀਂ ਹੈ, ਪਰ ਮੈਂ ਇਸ ਨੂੰ ਅੱਗੇ ਲਿਜਾਣ ਲਈ ਬਹੁਤ ਉਤਸੁਕ ਹਾਂ। ਹੋਰ ਵੇਰਵੇ ਛੇਤੀ ਦਿੱਤੇ ਜਾਣਗੇ।”

ਸੀਰੀਜ਼ ਤਹਿਤ ਹੋਵੇਗੀ ਪੇਮੈਂਟ
ਕੰਪਨੀ ਫ਼ੇਸਬੁੱਕ ਅਤੇ ਇੰਸਟਾਗ੍ਰਾਮ ‘ਤੇ ਨਵੀਂ ਬੋਨਸ ਇਨੀਸ਼ਿਏਟਿਵ ਸੀਰੀਜ਼ ਤਹਿਤ ਕ੍ਰਿਏਟਰਾਂ ਨੂੰ ਅਦਾਇਗੀ ਕਰੇਗੀ। ਬੋਨਸ ਪ੍ਰੋਗਰਾਮ ਡੈਡੀਕੇਟਿਡ ਹੱਬ ਹੋਵੇਗਾ, ਜੋ ਇਸ ਗਰਮੀ ਦੇ ਅੰਤ ‘ਚ ਇੰਸਟਾਗ੍ਰਾਮ ਐਪ ਦੇ ਅੰਦਰ ਤੇ ਇਸ ਸਾਲ ਦੇ ਅੰਤ ‘ਚ ਫ਼ੇਸਬੁੱਕ ਐਪ ‘ਚ ਸ਼ਾਮਲ ਹੋਵੇਗਾ।

Scroll to Top