Raj Kumar Verka

ਭਗਵੰਤ ਮਾਨ ਸਰਕਾਰ ਦੀ ਛੇ ਮਹੀਨਿਆਂ ਦੀ ਕਾਰਗੁਜ਼ਾਰੀ ‘ਤੇ ਡਾ. ਰਾਜ ਕੁਮਾਰ ਨੇ ਚੁੱਕੇ ਸਵਾਲ

ਚੰਡੀਗੜ੍ਹ 16 ਸਤੰਬਰ 2022: ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਿਆਂ ਨੂੰ ਛੇ ਮਹੀਨੇ ਦਾ ਸਮਾਂ ਹੋ ਚੁੱਕਾ ਹੈ | ਜਿਸਦੇ ਚੱਲਦੇ ਭਾਜਪਾ ਨੇਤਾ ਡਾ. ਰਾਜ ਕੁਮਾਰ ਵੇਰਕਾ (Raj Kumar Verka) ਵੱਲੋਂ ਮਾਨ ਸਰਕਾਰ ਦੀ ਛੇ ਮਹੀਨਿਆਂ ਦੀ ਕਾਰਗੁਜ਼ਾਰੀ ਤੇ ਸਵਾਲ ਚੁੱਕੇ ਹਨ |

ਵੇਰਕਾ ਨੇ ਕਿਹਾ ਕਿ ਛੇ ਮਹੀਨਿਆਂ ਦੇ ਵਿੱਚ ਪੰਜਾਬ ਦੇ ਅੰਦਰ ਲਾਅ ਐਂਡ ਆਰਡਰ ਦੀ ਸਥਿਤੀ ਬਦ ਤੋਂ ਬਦਤਰ ਹੋਈ ਹੈ | ਇਨ੍ਹਾਂ 6 ਮਹੀਨਿਆਂ ਦੇ ਵਿੱਚ ਮਾਨ ਸਰਕਾਰ ਨੇ ਸਿਰਫ ਤੇ ਸਿਰਫ ਝੂਠ ਦੀ ਹੀ ਰਾਜਨੀਤੀ ਕੀਤੀ ਹੈ | ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਛੇ ਮਹੀਨਿਆਂ ਦੇ ਵਿਚ ਇਹ ਪਤਾ ਲੱਗਾ ਕਿ ਸੰਗਰੂਰ ਤੋਂ ਜਿੱਥੇ ਭਗਵੰਤ ਸਿੰਘ ਮਾਨ ਦੀ ਆਪਣੀ ਸੀਟ ਹੀ ‘ਆਪ’ ਸਰਕਾਰ ਹਾਰ ਗਈ, ਇੱਥੋਂ ਪਤਾ ਲੱਗਦਾ ਹੈ ਕਿ ਮਾਨ ਸਰਕਾਰ ਨੇ 6 ਮਹੀਨਿਆਂ ਦੇ ਵਿੱਚ ਲੋਕਾਂ ਦੇ ਦਿਲਾਂ ਵਿੱਚ ਕਿੰਨਾ ਕੁ ਰਾਜ ਕੀਤਾ ਹੈ |

Scroll to Top