Harjeet Grewal

ਕਿਸੇ ਨੂੰ ਵੀ ਇਕਦਮ ਬਰਖਾਸਤ ਕਰਨਾ, ਇਹ ਕੋਈ ਤਰੀਕਾ ਨਹੀਂ ਹੈ : ਹਰਜੀਤ ਗਰੇਵਾਲ

ਚੰਡੀਗੜ੍ਹ 24 ਮਈ 2022: ਮਾਨ ਸਰਕਾਰ ਵਲੋਂ ਅੱਜ ਸਿਹਤ ਮੰਤਰੀ ਵਿਜੇ ਸਿੰਗਲਾ ਨੂੰ ਮੰਤਰੀ ਮੰਡਲ ਤੋਂ ਬਰਖਾਸਤ ਕਰ ਦਿੱਤਾ ਹੈ। ਇਸ ਦੌਰਾਨ ਭਾਜਪਾ ਦੇ ਸੀਨੀਅਰ ਆਗੂ ਹਰਜੀਤ ਗਰੇਵਾਲ (Harjeet Grewal) ਨੇ ਕਿਹਾ ਕਿ ਭਗਵੰਤ ਮਾਨ ਨੂੰ ਸਰਕਾਰ ਚਲਾਉਣ ਦਾ ਕੋਈ ਤਜਰਬਾ ਨਹੀਂ ਹੈ, ਜੇਕਰ ਕੋਈ ਭ੍ਰਿਸ਼ਟਾਚਾਰ ਵਿਚ ਸ਼ਾਮਲ ਸੀ ਤਾਂ ਉਸ ਨੂੰ ਪਹਿਲਾਂ ਬੁਲਾ ਕੇ ਪੁੱਛਣਾ ਚਾਹੀਦਾ ਸੀ, ਗੱਲ ਕਰਨੀ ਚਾਹੀਦੀ ਸੀ ਅਤੇ ਜਵਾਬ ਦੇਣ ਲਈ ਸਮਾਂ ਦੇਣਾ ਚਾਹੀਦਾ ਸੀ।

ਉਨ੍ਹਾਂ ਕਿਹਾ ਇਹ ਕੋਈ ਤਰੀਕਾ ਨਹੀਂ ਹੈ ਕਿ ਕਿਸੇ ਨੂੰ ਵੀ ਇਕਦਮ ਚੁੱਕ ਕੇ ਬਰਖਾਸਤ ਕਰ ਦਿੱਤਾ ਜਾਵੇ। ਆਮ ਆਦਮੀ ਪਾਰਟੀ ਨੇ ਚਾਹੇ ਕੋਈ ਮੰਤਰੀ ਹੋਵੇ ਜਾਂ ਕੋਈ ਵੀ ਵਰਕਰ ਉਨ੍ਹਾਂ ਨੇ ਉਸ ਨੂੰ ਬੰਧੂਆ ਮਜ਼ਦੂਰ ਮੰਨ ਲਿਆ ਹੈ | ਇਨ੍ਹਾਂ ਹੀ ਨਹੀਂ ਉਨ੍ਹਾਂ ਕਿਹਾ ਜੇਕਰ ਕੋਈ ਭ੍ਰਿਸ਼ਟਾਚਾਰ ਵਿੱਚ ਸ਼ਾਮਲ ਸੀ ਤਾਂ ਉਸ ਲਈ ਮੁੱਖ ਮੰਤਰੀ ਵੀ ਜ਼ਿੰਮੇਵਾਰ ਹਨ । ਮੁੱਖ ਮੰਤਰੀ ਨੂੰ ਵੀ ਆਪਣੀ ਜ਼ਿੰਮੇਵਾਰੀ ਖੁਦ ਤੈਅ ਕਰਨੀ ਚਾਹੀਦੀ ਹੈ ਕਿਉਂਕਿ ਉਹ ਆਪਣੀ ਕੈਬਨਿਟ ਦਾ ਹਿੱਸਾ ਹਨ।

Scroll to Top