ਚੰਡੀਗੜ੍ਹ 06 ਦਸੰਬਰ 2021: ਦੇਸ਼ ਵਿੱਚ ਲਗਾਤਾਰ ਵੱਧ ਰਹੇ ਕੋਰੋਨਾ (Corona) ਦੇ ਨਵੇਂ ਵੇਰੀਐਂਟ ਦੇ ਕਾਰਨ ਦੇਸ਼ ਦੇ ਹਰ ਸੂਬੇ ਦੀ ਸਰਕਾਰ ਦੀ ਚਿੰਤਾ ਵਧਾ ਦਿੱਤੀ ਹੈ | ਦਿੱਲੀ ਵਿੱਚ ਓਮੀਕਰੋਨ (Omicron) ਦੇ ਕੋਰੋਨਾ ਦੇ ਨਵੇਂ ਵੇਰੀਐਂਟ ਦੇ ਵਧਦੇ ਮਾਮਲਿਆਂਵਿੱਚ ਤੇਜੀ ਆਈ ਹੈ |ਦਿੱਲੀ ਵਿੱਚ ਵੀ ਓਮੀਕਰੋਨ ਦੇ ਮਰੀਜ਼ ਮਿਲੇ ਹਨ |ਇਸਦੇ ਚੱਲਦੇ ਅਰਵਿੰਦ ਕੇਜਰੀਵਾਲ ( Arvind Kejriwal) ਨੇ ਦਿੱਲੀ ਦੇ ਲੋਕਾਂ ਨੂੰ ਕਿਹਾ ਕਿ ਤੁਹਾਨੂੰ ਘਬਰਾਉਣ ਦੀ ਲੋੜ ਨਹੀਂ ਹੈ। ਉਨ੍ਹਾਂ ਵਲੋਂ ਕੀਤੀ ਮੀਟਿੰਗ ਵਿੱਚ ਕੋਰੋਨਾ ਦੇ ਨਵੇਂ ਵੇਰੀਐਂਟ (Corona) ਦੇ ਬਚਾਵ ਲਈ ਜਿਸ ਵੀ ਚੀਜ਼ ਦੀ ਲਾਰਡ ਹੋਵੇਗੀ| ਉਹ ਪ੍ਰਦਾਨ ਕਰਵਾਈ ਜਾਵੇਗੀ |
ਦਿੱਲੀ ਸਰਕਾਰ ਦੇ ਸਿਹਤ ਮੰਤਰੀ ਸਤਿੰਦਰ ਜੈਨ (Satinder jain) ਨੇ ਕਿਹਾ ਹੈ ਕਿ ਦਿੱਲੀ ਵਿੱਚ ਵਿਦੇਸ਼ਾਂ ਤੋਂ ਆਉਣ ਵਾਲੇ ਯਾਤਰੀਆਂ ਦੀ ਜਾਂਚ ਕੀਤੀ ਜਾਵੇਗੀ |ਉਨ੍ਹਾਂ ਨੇ ਕਿਹਾ ਕਿ ਐਲ.ਐਨ.ਜੇ.ਪੀ (LNJP) ਹਸਪਤਾਲ ਵਿੱਚ 27 ਲੋਕਾਂ ਦੀ ਜਾਂਚ ਹੋਈ ਸੀ | ਜਿਨ੍ਹਾਂ ਵਿੱਚ 17 ਲੋਕ ਕੋਰੋਨਾ ਨਾਲ ਸੰਕ੍ਰਮਿਤ ਨਿਕਲੇ , ਇਨ੍ਹਾਂ ਵਿੱਚੋ ਜਦੋਂ 12 ਦੀ ਜੀਨੋਮ ਸੀਕਵੈਂਸਿੰਗ ਕੀਤੀ ਗਈ ਹੈ ਤਾਂ ਇਨ੍ਹਾਂ ਵਿਚੋਂ 1 ਵਿੱਚ ਓਮਿਕਰੋਨ (Omicron) ਪਾਇਆ ਗਿਆ ਹੈ।