Delhi

ਕੋਰੋਨਾ ਦੇ ਮੱਦੇਨਜਰ ਦਿੱਲੀ ਆਫਤ ਪ੍ਰਬੰਧਨ ਅਥਾਰਟੀ ਨੇ ਲਿਆ ਵੱਡਾ ਫੈਸਲਾ

ਚੰਡੀਗੜ੍ਹ 27 ਜਨਵਰੀ 2022: ਕੋਰੋਨਾ ਵਾਇਰਸ ਦੇ ਮੱਦੇਨਜਰ ਦਿੱਲੀ (Delhi) ‘ਚ ਆਫਤ ਪ੍ਰਬੰਧਨ ਅਥਾਰਟੀ ਨੇ ਅਹਿਮ ਫੈਸਲਾ ਲਿਆ, ਦਿੱਲੀ ‘ਚ ਕੋਰੋਨਾ ਵਾਇਰਸ ਦੇ ਮਾਮਲਿਆਂ ‘ਚ ਕਮੀ ਦੇ ਮੱਦੇਨਜ਼ਰ ਪਾਬੰਦੀਆਂ ‘ਚ ਢਿੱਲ ਦੇਣ ਦਾ ਫੈਸਲਾ ਕੀਤਾ ਗਿਆ ਹੈ। ਰਾਸ਼ਟਰੀ ਰਾਜਧਾਨੀ ਦਿੱਲੀ (Delhi) ‘ਚ ਵੀਕੈਂਡ ਕਰਫਿਊ ਹਟਾ ਲਿਆ ਜਾਵੇਗਾ, ਪਰ ਰਾਤ ਦਾ ਕਰਫਿਊ ਜਾਰੀ ਰਹੇਗਾ। ਇਸ ਦੇ ਨਾਲ ਹੀ ਬਾਜ਼ਾਰਾਂ ‘ਚ ਲਾਗੂ ਔਡ-ਈਵਨ ਪ੍ਰਣਾਲੀ ਨੂੰ ਵੀ ਖ਼ਤਮ ਕਰ ਦਿੱਤਾ ਜਾਵੇਗਾ। ਸੂਤਰਾਂ ਦੇ ਮੁਤਾਬਕ ਵੀਰਵਾਰ ਨੂੰ ਇਹ ਫੈਸਲਾ ਦਿੱਲੀ ਆਫਤ ਪ੍ਰਬੰਧਨ ਅਥਾਰਟੀ (Delhi Disaster Management Authority) ਦੀ ਬੈਠਕ ‘ਚ ਲਿਆ ਗਿਆ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਦਿੱਲੀ ‘ਚ 50 ਫੀਸਦੀ ਸਮਰੱਥਾ ਵਾਲੇ ਸਿਨੇਮਾ ਹਾਲ ਖੁੱਲ੍ਹ ਸਕਣਗੇ ਅਤੇ ਵਿਆਹ ਸਮਾਗਮ ‘ਚ 200 ਲੋਕ ਸ਼ਾਮਲ ਹੋਣ ‘ਤੇ ਛੋਟ ਮਿਲੇਗੀ।

Scroll to Top