ਚੰਡੀਗੜ੍ਹ 07 ਫਰਵਰੀ 2022: ਕੋਰੋਨਾ ਵਾਇਰਸ ਮਹਾਮਾਰੀ ਦੀ ਤੀਜੀ ਲਹਿਰ ਦੇ ਵਿਚਕਾਰ ਭਾਰਤ ‘ਚ ਟੀਕਾਕਰਨ (Vaccination) ਮੁਹਿੰਮ ਤੇਜ਼ੀ ਨਾਲ ਚੱਲ ਰਹੀ ਹੈ। ਇਸ ਦੌਰਾਨ ਸਿਹਤ ਮੰਤਰੀ ਮਨਸੁਖ ਮਾਂਡਵੀਆ (Health Minister Mansukh Mandvia)ਨੇ ਦੱਸਿਆ ਕਿ ਭਾਰਤ ਨੇ ਕੋਰੋਨਾ ਟੀਕਾਕਰਨ (Vaccination) ਦੇ 170 ਕਰੋੜ ਦੇ ਅੰਕੜੇ ਨੂੰ ਪਾਰ ਕਰ ਲਿਆ ਹੈ। ਦੱਸ ਦੇਈਏ ਕਿ ਦੇਸ਼ ‘ਚ ਕੋਰੋਨਾ ਵਾਇਰਸ ਦੇ ਸੰਕਰਮਣ ਦੇ ਮਾਮਲਿਆਂ ‘ਚ ਤੇਜ਼ੀ ਨਾਲ ਗਿਰਾਵਟ ਆਈ ਹੈ | ਇਸਦੇ ਚੱਲਦੇ ਪਿਛਲੇ 24 ਘੰਟਿਆਂ ਦੌਰਾਨ ਇਸ ਤੋਂ ਠੀਕ ਹੋਣ ਵਾਲੇ ਲੋਕਾਂ ਦੀ ਗਿਣਤੀ ਦੇਸ਼ ‘ਚ ਸੰਕਰਮਣ ਦੇ ਨਵੇਂ ਮਾਮਲਿਆਂ ਨਾਲੋਂ ਲਗਭਗ 1.20 ਲੱਖ ਵੱਧ ਹੈ। ਜਿਸ ਨਾਲ ਐਕਟਿਵ ਕੇਸਾਂ ‘ਚ ਕਮੀ ਆਈ ਹੈ ਜਿਸ ‘ਚ 11 ਲੱਖ ਰਹਿ ਗਏ ਹਨ। ਪਿਛਲੇ 24 ਘੰਟਿਆਂ ਦੌਰਾਨ ਦੇਸ਼ ‘ਚ ਕੋਰੋਨਾ ਵਾਇਰਸ ਦੇ 83,876 ਮਾਮਲੇ ਦਰਜ ਕੀਤੇ ਗਏ ਹਨ, ਜਦੋਂ ਕਿ 1,99,054 ਲੋਕਾਂ ਨੇ ਮਹਾਂਮਾਰੀ ਨੂੰ ਹਰਾਇਆ ਹੈ। ਐਤਵਾਰ ਨੂੰ ਦੇਸ਼ ‘ਚ 14,70,053 ਲੋਕਾਂ ਦਾ ਟੀਕਾਕਰਨ ਕੀਤਾ ਗਿਆ। ਦੇਸ਼ ਵਿੱਚ ਹੁਣ ਤੱਕ 1,69,63,80,755 ਟੀਕੇ ਲਗਾਏ ਜਾ ਚੁੱਕੇ ਹਨ।
ਨਵੰਬਰ 23, 2024 9:56 ਪੂਃ ਦੁਃ