Indian hockey team

ਭਾਰਤੀ ਹਾਕੀ ਟੀਮ ਦੇ ਦੋ ਖਿਡਾਰੀਆਂ ਸਮੇਤ ਤਿੰਨ ਸਟਾਫ ਮੈਂਬਰ ਹੋਏ ਕੋਰੋਨਾ ਸੰਕਰਮਿਤ

ਚੰਡੀਗੜ੍ਹ 30 ਜੂਨ 2022: ਭਾਰਤੀ ਪੁਰਸ਼ ਹਾਕੀ ਟੀਮ (Indian hockey team) ਦੇ ਦੋ ਖਿਡਾਰੀ ਅਤੇ ਸਹਾਇਕ ਸਟਾਫ ਦੇ ਤਿੰਨ ਮੈਂਬਰ ਕੋਰੋਨਾ ਵਾਇਰਸ ਨਾਲ ਸੰਕਰਮਿਤ ਪਾਏ ਗਏ ਹਨ। ਇਹ ਜਾਣਕਾਰੀ ਹਾਕੀ ਇੰਡੀਆ ਨੇ ਵੀਰਵਾਰ ਨੂੰ ਦਿੱਤੀ।ਇਨ੍ਹਾਂ ‘ਚ ਰਾਸ਼ਟਰਮੰਡਲ ਖੇਡਾਂ ਦੇ ਕੈਂਪ ਵਿੱਚ ਗੋਲਕੀਪਰ ਪੀਆਰ ਸ੍ਰੀਜੇਸ਼, ਕ੍ਰਿਸ਼ਨ ਪਾਠਕ, ਸੁਰਿੰਦਰ ਕੁਮਾਰ, ਹਰਮਨਪ੍ਰੀਤ ਸਿੰਘ, ਵਰੁਣ ਕੁਮਾਰ ਅਤੇ ਅਮਿਤ ਰੋਹੀਦਾਸ ਸ਼ਾਮਲ ਹਨ, ਜੋ ਕਿ 27 ਜੂਨ ਨੂੰ ਬੈਂਗਲੁਰੂ ਵਿੱਚ ਸ਼ੁਰੂ ਹੋਇਆ ਸੀ ਅਤੇ 23 ਜੁਲਾਈ ਨੂੰ ਸਮਾਪਤ ਹੋਵੇਗਾ।

ਹਾਕੀ ਇੰਡੀਆ ਨੇ ਕਿਹਾ ਕੋਵਿਡ ਲਈ ਆਰਟੀਪੀਸੀਆਰ ਟੈਸਟ ਬੁੱਧਵਾਰ ਸਵੇਰੇ ਕਰਵਾਏ ਗਏ। ਖਿਡਾਰੀਆਂ ਵਿੱਚ ਹਲਕੇ ਲੱਛਣ ਦਿਖਾਈ ਦੇ ਰਹੇ ਸਨ, ਜਿਨ੍ਹਾਂ ਨੂੰ ਕੁਆਰੰਟੀਨ ਕੀਤਾ ਗਿਆ ਹੈ।ਮਨਪ੍ਰੀਤ ਸਿੰਘ ਦੀ ਅਗਵਾਈ ‘ਚ ਭਾਰਤ 31 ਜੁਲਾਈ ਨੂੰ ਘਾਨਾ ਖਿਲਾਫ ਆਪਣੀ ਮੁਹਿੰਮ ਦੀ ਸ਼ੁਰੂਆਤ ਕਰੇਗਾ। ਪੂਲ ਬੀ ਵਿੱਚ ਭਾਰਤ ਰਾਊਂਡ ਰੌਬਿਨ ਲੀਗ ਮੈਚਾਂ ਵਿੱਚ ਮੇਜ਼ਬਾਨ ਇੰਗਲੈਂਡ, ਕੈਨੇਡਾ ਅਤੇ ਵੇਲਜ਼ ਨਾਲ ਵੀ ਭਿੜੇਗਾ।

Scroll to Top