ਚੰਡੀਗੜ੍ਹ 19 ਅਕਤੂਬਰ 2022: ਅੱਜ ਸਵੇਰੇ 10 ਵਜੇ ਏ.ਆਈ.ਸੀ.ਸੀ ਹੈੱਡਕੁਆਰਟਰ ਵਿਖੇ ਕਾਂਗਰਸ ਦੇ ਪ੍ਰਧਾਨ (Congress President) ਦੀ ਚੋਣ ਲਈ ਵੋਟਾਂ ਦੀ ਗਿਣਤੀ ਸ਼ੁਰੂ ਹੋ ਗਈ ਹੈ। ਕਾਂਗਰਸ ਨੂੰ 24 ਸਾਲ ਬਾਅਦ ਨਵਾਂ ਪ੍ਰਧਾਨ ਮਿਲਣ ਜਾ ਰਿਹਾ ਹੈ | ਮਲਿਕਾਰਜੁਨ ਖੜਗੇ ਜਾਂ ਸ਼ਸ਼ੀ ਥਰੂਰ ਕਾਂਗਰਸ ਦਾ ਨਵਾਂ ਪ੍ਰਧਾਨ ਕੌਣ ਹੋਵੇਗਾ, ਇਸ ਦਾ ਫੈਸਲਾ ਅੱਜ ਹੋਣ ਜਾ ਰਿਹਾ ਹੈ।
ਕਾਂਗਰਸ ਦੇ 137 ਸਾਲਾਂ ਦੇ ਇਤਿਹਾਸ ‘ਚ ਇਸ ਵਾਰ ਪ੍ਰਧਾਨ ਦੇ ਅਹੁਦੇ ਲਈ 6ਵੀਂ ਵਾਰ ਚੋਣ ਹੋਈ ਹੈ ਅਤੇ 24 ਸਾਲਾਂ ਬਾਅਦ ਇਹ ਪਹਿਲੀ ਵਾਰ ਹੋਵੇਗਾ ਕਿ ਕਾਂਗਰਸ ਨੂੰ ਗਾਂਧੀ ਪਰਿਵਾਰ ਤੋਂ ਬਾਹਰ ਦਾ ਪ੍ਰਧਾਨ ਹੋਵੇਗਾ। ਇਸ ਦੇ ਲਈ ਸੋਮਵਾਰ ਨੂੰ 9,915 ‘ਚੋਂ 9,500 ਤੋਂ ਜ਼ਿਆਦਾ ਇਲੈਕਟੋਰਲ ਕਾਲਜ ਮੈਂਬਰਾਂ ਨੇ ਪ੍ਰਧਾਨ ਦੇ ਅਹੁਦੇ ਲਈ ਵੋਟ ਪਾਈ ਸੀ।