ਚੰਡੀਗੜ੍ਹ 25 ਜੁਲਾਈ 2022: ਓਲੰਪਿਕ ਤਮਗਾ ਜੇਤੂ ਮਹਿਲਾ ਮੁੱਕੇਬਾਜ਼ ਲਵਲੀਨਾ ਬੋਰਗੋਹੇਨ (Lovlina Borgohain) ਇਸ ਸਮੇਂ ਰਾਸ਼ਟਰਮੰਡਲ ਖੇਡਾਂ ਵਿੱਚ ਹਿੱਸਾ ਲੈਣ ਲਈ ਬਰਮਿੰਘਮ ਵਿੱਚ ਹੈ। ਖੇਡਾਂ ਵਿੱਚ ਉਨ੍ਹਾਂ ਦੇ ਮੈਚ ਵਿੱਚ ਅਜੇ ਅੱਠ ਦਿਨ ਬਾਕੀ ਹਨ। ਹਾਲਾਂਕਿ ਅੱਠ ਦਿਨ ਪਹਿਲਾਂ ਲਵਲੀਨਾ ਨੇ ਮੈਨੇਜਮੈਂਟ ‘ਤੇ ਵੱਡੇ ਸਵਾਲ ਖੜ੍ਹੇ ਕੀਤੇ ਹਨ। ਉਸ ਨੇ ਸੋਸ਼ਲ ਮੀਡੀਆ ‘ਤੇ ਪੋਸਟ ਕਰਕੇ ਮਾਨਸਿਕ ਪਰੇਸ਼ਾਨੀ ਦਾ ਦੋਸ਼ ਲਗਾਇਆ ਹੈ। ਲਵਲੀਨਾ ਨੇ ਕਿਹਾ ਹੈ ਕਿ ਉਸ ਦੇ ਕੋਚ ਨਾਲ ਬੁਰਾ ਸਲੂਕ ਕੀਤਾ ਜਾ ਰਿਹਾ ਹੈ, ਜਿਸ ਕਾਰਨ ਉਹ ਕਾਫੀ ਪਰੇਸ਼ਾਨ ਹੈ। ਰਾਸ਼ਟਰਮੰਡਲ ਖੇਡਾਂ ਵਿੱਚ ਉਸਦੇ ਮੈਚ ਤੋਂ ਅੱਠ ਦਿਨ ਪਹਿਲਾਂ ਉਸਦੀ ਸਿਖਲਾਈ ਰੁਕ ਗਈ ਸੀ।
ਲਵਲੀਨਾ ਬੋਰਗੋਹੇਨ (Lovlina Borgohain) ਨੇ ਟਵਿੱਟਰ ‘ਤੇ ਲਿਖਿਆ- ਅੱਜ ਮੈਂ ਬੜੇ ਦੁੱਖ ਨਾਲ ਕਹਿ ਰਹੀ ਹਾਂ ਕਿ ਮੇਰੇ ‘ਤੇ ਬਹੁਤ ਜ਼ਿਆਦਾ ਤਸ਼ੱਦਦ ਕੀਤਾ ਜਾ ਰਿਹਾ ਹੈ। ਹਰ ਵਾਰ ਮੇਰੇ ਕੋਚ, ਜਿਨ੍ਹਾਂ ਨੇ ਮੈਨੂੰ ਓਲੰਪਿਕ ਵਿੱਚ ਤਮਗਾ ਦਿਵਾਉਣ ਵਿੱਚ ਮਦਦ ਕੀਤੀ ਸੀ, ਮੇਰੀ ਸਿਖਲਾਈ ਅਤੇ ਮੇਰੇ ਮੁਕਾਬਲੇ ਵਿੱਚ ਦਖਲਅੰਦਾਜ਼ੀ ਕਰਦੇ ਹਨ ਅਤੇ ਉਨ੍ਹਾਂ ਨੂੰ ਵਾਰ-ਵਾਰ ਹਟਾ ਕੇ ਮੈਨੂੰ ਪ੍ਰੇਸ਼ਾਨ ਕਰਦੇ ਹਨ। ਮੇਰੀ ਇੱਕ ਕੋਚ ਸੰਧਿਆ ਗੁਰੰਗ ਨੂੰ ਵੀ ਦਰੋਣਾਚਾਰੀਆ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ। ਮੇਰੇ ਦੋਵੇਂ ਕੋਚ ਵਲੋਂ ਹਜ਼ਾਰ ਵਾਰ ਹੱਥ ਜੋੜਣ ਤੋਂ ਬਾਅਦ ਸਿਖਲਾਈ ਲਈ ਬਹੁਤ ਦੇਰ ਨਾਲ ਕੈਂਪ ਵਿੱਚ ਸ਼ਾਮਲ ਕੀਤਾ ਜਾਂਦਾ ਹੈ ।
ਲਵਲੀਨਾ ਨੇ ਲਿਖਿਆ ਕਿ ਮੈਨੂੰ ਇਸ ਨਾਲ ਟ੍ਰੇਨਿੰਗ ‘ਚ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਮਾਨਸਿਕ ਤਸ਼ੱਦਦ ਵੀ ਹੁੰਦਾ ਹੈ। ਇਸ ਸਮੇਂ ਮੇਰੀ ਕੋਚ ਸੰਧਿਆ ਗੁਰੰਗ ਰਾਸ਼ਟਰਮੰਡਲ ਪਿੰਡ (ਗੇਮ ਵਿਲੇਜ) ਤੋਂ ਬਾਹਰ ਹੈ ਅਤੇ ਉਸ ਨੂੰ ਐਂਟਰੀ ਨਹੀਂ ਮਿਲ ਰਹੀ ਹੈ ਅਤੇ ਮੇਰੇ ਮੈਚ ਤੋਂ ਅੱਠ ਦਿਨ ਪਹਿਲਾਂ ਮੇਰੀ ਸਿਖਲਾਈ ਬੰਦ ਹੋ ਗਈ ਹੈ। ਮੇਰੇ ਦੂਜੇ ਕੋਚ ਨੂੰ ਵੀ ਵਾਪਸ ਭੇਜ ਦਿੱਤਾ ਗਿਆ ਹੈ। ਮੇਰੇ ਇੰਨੀਆਂ ਬੇਨਤੀਆਂ ਤੋਂ ਬਾਅਦ ਵੀ ਇਹ ਵਾਪਰਿਆ, ਇਸ ਨੇ ਮੈਨੂੰ ਬਹੁਤ ਮਾਨਸਿਕ ਤਸੀਹੇ ਦਿੱਤੇ ਹਨ। ਮੈਨੂੰ ਨਹੀਂ ਪਤਾ ਕਿ ਆਪਣੀ ਖੇਡ ‘ਤੇ ਧਿਆਨ ਕਿਵੇਂ ਦੇਣਾ ਹੈ।
ਇਸਦੇ ਨਾਲ ਹੀ ਉਨ੍ਹਾਂ ਲਿਖਿਆ ਕਿ ਇਸ ਕਾਰਨ ਮੇਰੀ ਪਿਛਲੀ ਵਿਸ਼ਵ ਚੈਂਪੀਅਨਸ਼ਿਪ ਵੀ ਖਰਾਬ ਹੋ ਗਈ। ਮੈਂ ਇਸ ਰਾਜਨੀਤੀ ਕਾਰਨ ਰਾਸ਼ਟਰਮੰਡਲ ਖੇਡਾਂ ਵਿੱਚ ਆਪਣਾ ਪ੍ਰਦਰਸ਼ਨ ਖਰਾਬ ਨਹੀਂ ਕਰਨਾ ਚਾਹੁੰਦੀ। ਉਮੀਦ ਹੈ ਕਿ ਮੈਂ ਇਸ ਰਾਜਨੀਤੀ ਨੂੰ ਤੋੜ ਸਕਾਂਗੀ ਅਤੇ ਆਪਣੇ ਦੇਸ਼ ਲਈ ਮੈਡਲ ਲਿਆਵਾਂਗੀ, ਜੈ ਹਿੰਦ |
ਲਵਲੀਨਾ ਨੇ ਪਿਛਲੇ ਸਾਲ ਟੋਕੀਓ ਓਲੰਪਿਕ ਵਿੱਚ ਭਾਰਤ ਲਈ ਕਾਂਸੀ ਦਾ ਤਗਮਾ ਜਿੱਤਿਆ ਸੀ। ਉਸਨੇ 69 ਕਿਲੋਗ੍ਰਾਮ ਵਰਗ ਵਿੱਚ ਚੀਨੀ ਤਾਈਪੇ ਦੀ ਸਾਬਕਾ ਵਿਸ਼ਵ ਚੈਂਪੀਅਨ ਨਿਏਨ ਚਿਨ ਚੇਨ ਨੂੰ 4-1 ਨਾਲ ਹਰਾ ਕੇ ਓਲੰਪਿਕ ਵਿੱਚ ਆਪਣਾ ਤਗਮਾ ਪੱਕਾ ਕੀਤਾ।ਹਾਲਾਂਕਿ ਲਵਲੀਨਾਨੇ ਕਿਸੇ ਦਾ ਨਾਂ ਨਹੀਂ ਲਿਆ |
— Lovlina Borgohain (@LovlinaBorgohai) July 25, 2022